Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਪੇ ਬਖਸੇ ਸਚੁ ਦ੍ਰਿੜਾਏ ਮਨੁ ਤਨੁ ਸਾਚੈ ਰਾਤਾ ਹੇ ॥੧੧॥  

आपे बखसे सचु द्रिड़ाए मनु तनु साचै राता हे ॥११॥  

Āpe bakẖse sacẖ driṛ▫ā▫e man ṯan sācẖai rāṯā he. ||11||  

He Himself forgives, and implants the Truth. The mind and body are then attuned to the True Lord. ||11||  

ਸਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ। ਸਾਚੈ = ਸਦਾ-ਥਿਰ ਪ੍ਰਭੂ ਵਿਚ ॥੧੧॥
ਜਿਸ ਉਤੇ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਆਪਣਾ ਸਦਾ-ਥਿਰ ਨਾਮ ਪੱਕਾ ਕਰ ਦੇਂਦਾ ਹੈ; ਉਸ ਮਨੁੱਖ ਦਾ ਮਨ ਉਸ ਦਾ ਤਨ ਸਦਾ-ਥਿਰ ਹਰਿ-ਨਾਮ ਵਿਚ ਰੰਗਿਆ ਜਾਂਦਾ ਹੈ ॥੧੧॥


ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ  

मनु तनु मैला विचि जोति अपारा ॥  

Man ṯan mailā vicẖ joṯ apārā.  

Within the polluted mind and body is the Light of the Infinite Lord.  

ਜੋਤਿ ਅਪਾਰਾ = ਬੇਅੰਤ ਪ੍ਰਭੂ ਦੀ ਜੋਤਿ।
(ਵਿਕਾਰਾਂ ਦੇ ਕਾਰਨ ਮਨੁੱਖ ਦਾ) ਮਨ ਅਤੇ ਤਨ ਗੰਦਾ ਹੋਇਆ ਰਹਿੰਦਾ ਹੈ, (ਫਿਰ ਭੀ ਉਸ ਦੇ) ਅੰਦਰ ਬੇਅੰਤ ਪਰਮਾਤਮਾ ਦੀ ਜੋਤਿ ਮੌਜੂਦ ਹੈ।


ਗੁਰਮਤਿ ਬੂਝੈ ਕਰਿ ਵੀਚਾਰਾ  

गुरमति बूझै करि वीचारा ॥  

Gurmaṯ būjẖai kar vīcẖārā.  

One who understands the Guru's Teachings, contemplates this.  

ਬੂਝੈ = ਸਮਝਦਾ ਹੈ। ਕਰਿ = ਕਰ ਕੇ।
ਜਦੋਂ ਗੁਰੂ ਦੀ ਮੱਤ ਦੀ ਰਾਹੀਂ ਉਹ ਵਿਚਾਰ ਕਰ ਕੇ (ਆਤਮਕ ਜੀਵਨ ਦੇ ਭੇਤ ਨੂੰ) ਸਮਝਦਾ ਹੈ,


ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥੧੨॥  

हउमै मारि सदा मनु निरमलु रसना सेवि सुखदाता हे ॥१२॥  

Ha▫umai mār saḏā man nirmal rasnā sev sukẖ▫ḏāṯa he. ||12||  

Conquering egotism, the mind becomes immaculate forever; with his tongue, he serves the Lord, the Giver of peace. ||12||  

ਮਾਰਿ = ਮਾਰ ਕੇ। ਰਸਨਾ = ਜੀਭ ਨਾਲ। ਸੇਵਿ = ਜਪ ਕੇ ॥੧੨॥
ਤਦੋਂ ਹਉਮੈ ਨੂੰ ਦੂਰ ਕਰ ਕੇ, ਅਤੇ ਜੀਭ ਨਾਲ ਸੁਖਾਂ ਦੇ ਦਾਤੇ ਪ੍ਰਭੂ ਦਾ ਨਾਮ ਜਪ ਕੇ, ਉਸ ਦਾ ਮਨ ਸਦਾ ਲਈ ਪਵਿੱਤਰ ਹੋ ਜਾਂਦਾ ਹੈ ॥੧੨॥


ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ  

गड़ काइआ अंदरि बहु हट बाजारा ॥  

Gaṛ kā▫i▫ā anḏar baho hat bājārā.  

In the fortress of the body there are many shops and bazaars;  

ਗੜ = ਗੜ੍ਹ, ਕਿਲ੍ਹਾ। ਕਾਇਆ = ਸਰੀਰ। ਹਟ = ਹੱਟ {ਬਹੁ-ਵਚਨ। ਮਨ ਗਿਆਨ-ਇੰਦ੍ਰੇ ਆਦਿਕ}।
ਇਸ ਸਰੀਰ-ਕਿਲ੍ਹੇ ਵਿਚ (ਮਨ ਗਿਆਨ-ਇੰਦ੍ਰੇ ਆਦਿਕ) ਕਈ ਹੱਟ ਹਨ ਕਈ ਬਜ਼ਾਰ ਹਨ (ਜਿੱਥੇ ਪਰਮਾਤਮਾ ਦੇ ਨਾਮ-ਵੱਖਰ ਦਾ ਸੌਦਾ ਕੀਤਾ ਜਾ ਸਕਦਾ ਹੈ)।


ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ  

तिसु विचि नामु है अति अपारा ॥  

Ŧis vicẖ nām hai aṯ apārā.  

within them is the Naam, the Name of the utterly infinite Lord.  

ਤਿਸੁ ਵਿਚਿ = ਇਸ (ਸਰੀਰ-ਕਿਲ੍ਹੇ) ਵਿਚ। ਅਤਿ ਅਪਾਰਾ = ਬਹੁਤ ਕੀਮਤੀ।
ਇਸ (ਸਰੀਰ-ਕਿਲ੍ਹੇ) ਦੇ ਵਿਚ (ਹੀ) ਪਰਮਾਤਮਾ ਦਾ ਬਹੁਤ ਕੀਮਤੀ ਨਾਮ-ਪਦਾਰਥ ਹੈ।


ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥੧੩॥  

गुर कै सबदि सदा दरि सोहै हउमै मारि पछाता हे ॥१३॥  

Gur kai sabaḏ saḏā ḏar sohai ha▫umai mār pacẖẖāṯā he. ||13||  

In His Court, one is embellished forever with the Word of the Guru's Shabad; he conquers egotism and realizes the Lord. ||13||  

ਕੈ ਸਬਦਿ = ਦੇ ਸ਼ਬਦ ਦੀ ਰਾਹੀਂ (ਵਿਹਾਝਿਆ)। ਦਰਿ = (ਪ੍ਰਭੂ ਦੇ) ਦਰ ਤੇ। ਸੋਹੈ = ਸੋਭਦਾ ਹੈ, ਆਦਰ ਪਾਂਦਾ ਹੈ। ਮਾਰਿ = ਮਾਰ ਕੇ ॥੧੩॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਵੱਖਰ ਖ਼ਰੀਦਦਾ ਹੈ, ਉਹ ਮਨੁੱਖ) ਪਰਮਾਤਮਾ ਦੇ ਦਰ ਤੇ ਸਦਾ ਆਦਰ ਪਾਂਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਉਹ ਮਨੁੱਖ ਇਸ ਨਾਮ-ਰਤਨ ਦੀ) ਕਦਰ ਸਮਝਦਾ ਹੈ ॥੧੩॥


ਰਤਨੁ ਅਮੋਲਕੁ ਅਗਮ ਅਪਾਰਾ  

रतनु अमोलकु अगम अपारा ॥  

Raṯan amolak agam apārā.  

The jewel is priceless, inaccessible and infinite.  

ਰਤਨੁ = ਨਾਮ-ਰਤਨ। ਅਮੋਲਕੁ = ਅ-ਮੋਲਕੁ, ਕੋਈ ਦੁਨੀਆਵੀ ਪਦਾਰਥ ਜਿਸ ਦੇ ਬਰਾਬਰ ਦੀ ਕੀਮਤ ਦਾ ਨ ਹੋਵੇ।
ਕੋਈ ਭੀ ਦੁਨੀਆਵੀ ਪਦਾਰਥ ਅਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ-ਰਤਨ ਦੀ ਬਰਾਬਰ ਦੀ ਕੀਮਤ ਦਾ ਨਹੀਂ ਹੈ।


ਕੀਮਤਿ ਕਵਣੁ ਕਰੇ ਵੇਚਾਰਾ  

कीमति कवणु करे वेचारा ॥  

Kīmaṯ kavaṇ kare vecẖārā.  

How can the poor wretch estimate its worth?  

xxx
ਜੀਵ ਵਿਚਾਰਾ ਇਸ ਨਾਮ-ਰਤਨ ਦਾ ਮੁੱਲ ਪਾ ਹੀ ਨਹੀਂ ਸਕਦਾ।


ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛਾਤਾ ਹੇ ॥੧੪॥  

गुर कै सबदे तोलि तोलाए अंतरि सबदि पछाता हे ॥१४॥  

Gur kai sabḏe ṯol ṯolā▫e anṯar sabaḏ pacẖẖāṯā he. ||14||  

Through the Word of the Guru's Shabad, it is weighed, and so the Shabad is realized deep within. ||14||  

ਸਬਦੇ = ਸ਼ਬਦ ਦੀ ਰਾਹੀਂ। ਤੋਲਿ = ਤੋਲ ਕੇ, ਪਰਖ ਕੇ। ਤੋਲਾਏ = (ਜਿਹੜਾ ਮਨੁੱਖ) ਵਣਜ ਕਰਦਾ ਹੈ, ਖ਼ਰੀਦਦਾ ਹੈ। ਅੰਤਰਿ = ਆਪਣੇ ਅੰਦਰ ਹੀ। ਸਬਦਿ = ਸ਼ਬਦ ਦੀ ਰਾਹੀਂ ॥੧੪॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਇਸ ਨਾਮ-ਰਤਨ ਨੂੰ ਪਰਖ ਕੇ ਖ਼ਰੀਦਦਾ ਹੈ, ਉਹ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰ ਹੀ ਇਸ ਨੂੰ ਲੱਭ ਲੈਂਦਾ ਹੈ ॥੧੪॥


ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ  

सिम्रिति सासत्र बहुतु बिसथारा ॥  

Simriṯ sāsṯar bahuṯ bisthārā.  

The great volumes of the Simritees and the Shaastras,  

ਬਿਸਥਾਰਾ = (ਕਰਮ ਕਾਂਡ ਆਦਿਕ ਦਾ) ਖਿਲਾਰਾ।
ਸਿਮ੍ਰਿਤੀਆਂ ਸ਼ਾਸਤਰ (ਆਦਿਕ ਧਰਮ ਪੁਸਤਕ ਹਰਿ-ਨਾਮ ਤੋਂ ਬਿਨਾ ਹੋਰ) ਬਹੁਤ ਵਿਚਾਰ-ਖਿਲਾਰਾ ਖਿਲਾਰਦੇ ਹਨ,


ਮਾਇਆ ਮੋਹੁ ਪਸਰਿਆ ਪਾਸਾਰਾ  

माइआ मोहु पसरिआ पासारा ॥  

Mā▫i▫ā moh pasri▫ā pāsārā.  

only extend the extension of attachment to Maya.  

xxx
(ਪਰ ਉਹਨਾਂ ਵਿਚ) ਮਾਇਆ ਦਾ ਮੋਹ ਹੀ ਹੈ (ਕਰਮ ਕਾਂਡ ਦਾ ਹੀ) ਖਿਲਾਰਾ ਖਿਲਾਰਿਆ ਹੋਇਆ ਹੈ।


ਮੂਰਖ ਪੜਹਿ ਸਬਦੁ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ ॥੧੫॥  

मूरख पड़हि सबदु न बूझहि गुरमुखि विरलै जाता हे ॥१५॥  

Mūrakẖ paṛėh sabaḏ na būjẖėh gurmukẖ virlai jāṯā he. ||15||  

The fools read them, but do not understand the Word of the Shabad. How rare are those who, as Gurmukh, understand. ||15||  

ਪੜਹਿ = ਪੜ੍ਹਦੇ ਹਨ {ਬਹੁ-ਵਚਨ} ॥੧੫॥
(ਨਾਮ ਵਲੋਂ ਖੁੰਝੇ ਹੋਏ) ਮੂਰਖ (ਉਹਨਾਂ ਪੁਸਤਕਾਂ ਨੂੰ) ਪੜ੍ਹਦੇ ਹਨ, ਪਰ ਸਿਫ਼ਤ-ਸਾਲਾਹ ਦੀ ਬਾਣੀ ਦੀ ਕਦਰ ਨਹੀਂ ਸਮਝਦੇ। ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲੇ ਮਨੁੱਖ ਨੇ (ਸ਼ਬਦ ਦੀ ਕਦਰ) ਸਮਝ ਲਈ ਹੈ ॥੧੫॥


ਆਪੇ ਕਰਤਾ ਕਰੇ ਕਰਾਏ  

आपे करता करे कराए ॥  

Āpe karṯā kare karā▫e.  

The Creator Himself acts, and causes all to act.  

ਆਪੇ = ਆਪ ਹੀ।
(ਪਰ ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।


ਸਚੀ ਬਾਣੀ ਸਚੁ ਦ੍ਰਿੜਾਏ  

सची बाणी सचु द्रिड़ाए ॥  

Sacẖī baṇī sacẖ driṛ▫ā▫e.  

Through the True Word of His Bani, Truth is implanted deep within.  

ਸਚੀ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ।
(ਜਿਸ ਉਤੇ ਮਿਹਰ ਕਰਦਾ ਹੈ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਉਸ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਪੱਕਾ ਕਰ ਦੇਂਦਾ ਹੈ।


ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥  

नानक नामु मिलै वडिआई जुगि जुगि एको जाता हे ॥१६॥९॥  

Nānak nām milai vadi▫ā▫ī jug jug eko jāṯā he. ||16||9||  

O Nanak, through the Naam, one is blessed with glorious greatness, and throughout the ages, the One Lord is known. ||16||9||  

ਜੁਗਿ ਜੁਗਿ = ਹਰੇਕ ਜੁਗ ਵਿਚ ॥੧੬॥੯॥
ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਉਹ ਮਨੁੱਖ ਹਰੇਕ ਜੁਗ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਦਾ ਹੈ ॥੧੬॥੯॥


ਮਾਰੂ ਮਹਲਾ  

मारू महला ३ ॥  

Mārū mėhlā 3.  

Maaroo, Third Mehl:  

xxx
xxx


ਸੋ ਸਚੁ ਸੇਵਿਹੁ ਸਿਰਜਣਹਾਰਾ  

सो सचु सेविहु सिरजणहारा ॥  

So sacẖ sevihu sirjaṇhārā.  

Serve the True Creator Lord.  

ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸੇਵਿਹੁ = ਸਿਮਰਿਆ ਕਰੋ।
ਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ,


ਸਬਦੇ ਦੂਖ ਨਿਵਾਰਣਹਾਰਾ  

सबदे दूख निवारणहारा ॥  

Sabḏe ḏūkẖ nivāraṇhārā.  

The Word of the Shabad is the Destroyer of pain.  

ਸਬਦੇ = ਸ਼ਬਦ ਵਿਚ (ਜੋੜ ਕੇ)। ਨਿਵਾਰਣਹਾਰਾ = ਦੂਰ ਕਰ ਸਕਣ ਵਾਲਾ।
ਉਹ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ ਸਾਰੇ) ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।


ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥  

अगमु अगोचरु कीमति नही पाई आपे अगम अथाहा हे ॥१॥  

Agam agocẖar kīmaṯ nahī pā▫ī āpe agam athāhā he. ||1||  

He is inaccessible and unfathomable; He cannot be evaluated. He Himself is inaccessible and immeasurable. ||1||  

ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਥਾਹਾ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੧॥
ਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ (ਆਪਣੇ ਵਰਗਾ) ਆਪ ਹੀ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥


ਆਪੇ ਸਚਾ ਸਚੁ ਵਰਤਾਏ  

आपे सचा सचु वरताए ॥  

Āpe sacẖā sacẖ varṯā▫e.  

The True Lord Himself makes Truth pervasive.  

ਆਪੇ = ਆਪ ਹੀ। ਸਚੁ = ਅਟੱਲ ਹੁਕਮ।
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ।


ਇਕਿ ਜਨ ਸਾਚੈ ਆਪੇ ਲਾਏ  

इकि जन साचै आपे लाए ॥  

Ik jan sācẖai āpe lā▫e.  

He attaches some humble beings to the Truth.  

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ।
ਕਈ ਭਗਤ-ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ-ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।


ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥  

साचो सेवहि साचु कमावहि नामे सचि समाहा हे ॥२॥  

Sācẖo sevėh sācẖ kamāvėh nāme sacẖ samāhā he. ||2||  

They serve the True Lord and practice Truth; through the Name, they are absorbed in the True Lord. ||2||  

ਸਾਚੋ = ਸਾਚੁ ਹੀ, ਸਦਾ-ਥਿਰ ਪ੍ਰਭੂ ਨੂੰ ਹੀ। ਨਾਮੇ = ਨਾਮ ਦੀ ਰਾਹੀਂ ਹੀ। ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥
ਉਹ ਭਗਤ-ਜਨ ਸਦਾ-ਥਿਰ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ, ਸਦਾ-ਥਿਰ ਨਾਮ (ਸਿਮਰਨ) ਦੀ ਕਮਾਈ ਕਰਦੇ ਹਨ, ਨਾਮ (ਸਿਮਰਨ ਦੀ ਬਰਕਤਿ) ਨਾਲ ਉਹ ਉਸ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੨॥


ਧੁਰਿ ਭਗਤਾ ਮੇਲੇ ਆਪਿ ਮਿਲਾਏ  

धुरि भगता मेले आपि मिलाए ॥  

Ḏẖur bẖagṯā mele āp milā▫e.  

The Primal Lord unites His devotees in His Union.  

ਧੁਰਿ = ਧੁਰੋਂ ਹੀ, ਆਪਣੇ ਹੁਕਮ ਅਨੁਸਾਰ।
ਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ,


ਸਚੀ ਭਗਤੀ ਆਪੇ ਲਾਏ  

सची भगती आपे लाए ॥  

Sacẖī bẖagṯī āpe lā▫e.  

He attaches them to true devotional worship.  

xxx
ਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿਚ ਜੋੜਦਾ ਹੈ।


ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥  

साची बाणी सदा गुण गावै इसु जनमै का लाहा हे ॥३॥  

Sācẖī baṇī saḏā guṇ gāvai is janmai kā lāhā he. ||3||  

One who sings forever the Glorious Praises of the Lord, through the True Word of His Bani, earns the profit of this life. ||3||  

ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਗਾਵੈ = ਗਾਂਦਾ ਹੈ {ਇਕ-ਵਚਨ}। ਲਾਹਾ = ਲਾਭ ॥੩॥
(ਉਸ ਦੀ ਆਪਣੀ ਮਿਹਰ ਨਾਲ ਹੀ ਮਨੁੱਖ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਂਦਾ ਹੈ-ਇਹ ਸਿਫ਼ਤ-ਸਾਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ॥੩॥


ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ  

गुरमुखि वणजु करहि परु आपु पछाणहि ॥  

Gurmukẖ vaṇaj karahi par āp pacẖẖāṇėh.  

The Gurmukh trades, and understands his own self.  

ਕਰਹਿ = ਕਰਦੇ ਹਨ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ। ਪਰੁ = ਪਰਾਏ ਨੂੰ। ਆਪੁ = ਆਪਣੇ ਨੂੰ।
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਨਾਮ ਜਪਣ ਦਾ) ਵਣਜ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਕਿਸੇ) ਪਰਾਏ ਨੂੰ ਤੇ ਕਿਸੇ ਆਪਣੇ ਨੂੰ (ਇਉਂ) ਪਛਾਣਦੇ ਹਨ,


ਏਕਸ ਬਿਨੁ ਕੋ ਅਵਰੁ ਜਾਣਹਿ  

एकस बिनु को अवरु न जाणहि ॥  

Ėkas bin ko avar na jāṇėh.  

He knows no other than the One Lord.  

ਕੋ ਅਵਰੁ = ਕੋਈ ਹੋਰ।
(ਕਿ ਇਹਨਾਂ ਵਿਚ) ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੱਸਦਾ ਉਹ ਨਹੀਂ ਜਾਣਦੇ।


ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥  

सचा साहु सचे वणजारे पूंजी नामु विसाहा हे ॥४॥  

Sacẖā sāhu sacẖe vaṇjāre pūnjī nām visāhā he. ||4||  

True is the banker, and True are His traders, who buy the merchandise of the Naam. ||4||  

ਸਾਹੁ = ਜੀਵ-ਵਣਜਾਰਿਆਂ ਨੂੰ ਪੂੰਜੀ ਦੇਣ ਵਾਲਾ ਸ਼ਾਹ-ਪ੍ਰਭੂ। ਵਿਸਾਹਾ = ਵਣਜ ਕਰਦੇ ਹਨ ॥੪॥
(ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਕ ਜੀਵਨ ਦੀ ਪੂੰਜੀ ਦੇਣ ਵਾਲਾ) ਸ਼ਾਹ-ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜੀਵ ਉਸ ਦੇ ਸਦਾ-ਥਿਰ ਨਾਮ ਦਾ ਵਣਜ ਕਰਨ ਵਾਲੇ ਹਨ, (ਪਰਮਾਤਮਾ ਪਾਸੋਂ) ਪੂੰਜੀ (ਲੈ ਕੇ ਉਸ ਦਾ) ਨਾਮ-ਸੌਦਾ ਖ਼ਰੀਦਦੇ ਹਨ ॥੪॥


ਆਪੇ ਸਾਜੇ ਸ੍ਰਿਸਟਿ ਉਪਾਏ  

आपे साजे स्रिसटि उपाए ॥  

Āpe sāje sarisat upā▫e.  

He Himself fashions and creates the Universe.  

ਆਪੇ = ਆਪ ਹੀ। ਸਾਜੇ = ਪੈਦਾ ਕਰਦਾ ਹੈ। ਸ੍ਰਿਸਟਿ = ਜਗਤ। ਕਉ = ਨੂੰ।
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ।


ਵਿਰਲੇ ਕਉ ਗੁਰ ਸਬਦੁ ਬੁਝਾਏ  

विरले कउ गुर सबदु बुझाए ॥  

virle ka▫o gur sabaḏ bujẖā▫e.  

He inspires a few to realize the Word of the Guru's Shabad.  

ਗੁਰ ਸਬਦੁ = ਗੁਰੂ ਦਾ ਸ਼ਬਦ। ਬੁਝਾਏ = ਸਮਝਾਂਦਾ ਹੈ।
(ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ।


ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥  

सतिगुरु सेवहि से जन साचे काटे जम का फाहा हे ॥५॥  

Saṯgur sevėh se jan sācẖe kāte jam kā fāhā he. ||5||  

Those humble beings who serve the True Guru are true. He snaps the noose of death from around their necks. ||5||  

ਸੇਵਹਿ = ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}। ਸਾਚੇ = ਅਡੋਲ ਜੀਵਨ ਵਾਲੇ ॥੫॥
(ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ ॥੫॥


ਭੰਨੈ ਘੜੇ ਸਵਾਰੇ ਸਾਜੇ  

भंनै घड़े सवारे साजे ॥  

Bẖannai gẖaṛe savāre sāje.  

He destroys, creates, embellishes and fashions all beings,  

ਘੜੇ = ਘੜਿ, ਘੜ ਕੇ। ਸਵਾਰੇ = ਸੋਹਣੇ ਬਣਾਂਦਾ ਹੈ।
(ਜੀਵਾਂ ਦੇ ਸਰੀਰ-ਭਾਂਡੇ) ਘੜ ਕੇ (ਆਪ ਹੀ) ਭੰਨਦਾ ਹੈ, ਆਪ ਹੀ ਪੈਦਾ ਕਰਦਾ ਤੇ ਸੰਵਾਰਦਾ ਹੈ।


ਮਾਇਆ ਮੋਹਿ ਦੂਜੈ ਜੰਤ ਪਾਜੇ  

माइआ मोहि दूजै जंत पाजे ॥  

Mā▫i▫ā mohi ḏūjai janṯ pāje.  

and attaches them to duality, attachment and Maya.  

ਮੋਹਿ = ਮੋਹ ਵਿਚ। ਦੂਜੈ = ਮੇਰ-ਤੇਰ ਵਿਚ। ਪਾਜੇ = ਪਾਏ ਹੋਏ ਹਨ।
ਮਾਇਆ ਦੇ ਮੋਹ ਵਿਚ, ਮੇਰ-ਤੇਰ ਵਿਚ ਭੀ ਜੀਵ (ਉਸ ਨੇ ਆਪ ਹੀ) ਪਾਏ ਹੋਏ ਹਨ।


ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥  

मनमुख फिरहि सदा अंधु कमावहि जम का जेवड़ा गलि फाहा हे ॥६॥  

Manmukẖ firėh saḏā anḏẖ kamāvėh jam kā jevṛā gal fāhā he. ||6||  

The self-willed manmukhs wander around forever, acting blindly. Death has strung his noose around their necks. ||6||  

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਅੰਧੁ = ਅੰਨ੍ਹਿਆਂ ਵਾਲਾ ਕੰਮ। ਗਲਿ = ਗਲ ਵਿਚ ॥੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮੋਹ ਵਿਚ) ਭਟਕਦੇ ਫਿਰਦੇ ਹਨ, ਸਦਾ ਅੰਨ੍ਹਿਆਂ ਵਾਲਾ ਕੰਮ ਕਰਦੇ ਰਹਿੰਦੇ ਹਨ, ਉਹਨਾਂ ਦੇ ਗਲ ਵਿਚ ਆਤਮਕ ਮੌਤ ਦੀ ਰੱਸੀ ਫਾਹੀ ਪਈ ਰਹਿੰਦੀ ਹੈ ॥੬॥


ਆਪੇ ਬਖਸੇ ਗੁਰ ਸੇਵਾ ਲਾਏ  

आपे बखसे गुर सेवा लाए ॥  

Āpe bakẖse gur sevā lā▫e.  

He Himself forgives, and enjoins us to serve the Guru.  

xxx
ਪ੍ਰਭੂ ਆਪ (ਜਿਨ੍ਹਾਂ ਉੱਤੇ) ਬਖ਼ਸ਼ਸ਼ ਕਰਦਾ ਹੈ (ਉਹਨਾਂ ਨੂੰ) ਗੁਰੂ ਦੀ ਸੇਵਾ ਵਿਚ ਜੋੜਦਾ ਹੈ,


ਗੁਰਮਤੀ ਨਾਮੁ ਮੰਨਿ ਵਸਾਏ  

गुरमती नामु मंनि वसाए ॥  

Gurmaṯī nām man vasā▫e.  

Through the Guru's Teachings, the Naam comes to dwell within the mind.  

ਮੰਨਿ = ਮਨਿ, ਮਨ ਵਿਚ।
ਗੁਰੂ ਦੀ ਮੱਤ ਦੇ ਕੇ (ਆਪਣਾ) ਨਾਮ (ਉਹਨਾਂ ਦੇ) ਮਨ ਵਿਚ ਵਸਾਂਦਾ ਹੈ।


ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥  

अनदिनु नामु धिआए साचा इसु जग महि नामो लाहा हे ॥७॥  

An▫ḏin nām ḏẖi▫ā▫e sācẖā is jag mėh nāmo lāhā he. ||7||  

Night and day, meditate on the Naam, the Name of the True Lord, and earn the profit of the Naam in this world. ||7||  

ਅਨਦਿਨੁ = ਹਰ ਰੋਜ਼, ਹਰ ਵੇਲੇ। ਸਾਚਾ = ਸਦਾ-ਥਿਰ। ਨਾਮੋ = ਨਾਮ ਹੀ। ਲਾਹਾ = ਲਾਭ ॥੭॥
ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਸਿਮਰਦਾ ਹੈ, ਉਹ ਅਡੋਲ ਜੀਵਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਇਸ ਜਗਤ ਵਿਚ ਖੱਟੀ ਹੈ ॥੭॥


ਆਪੇ ਸਚਾ ਸਚੀ ਨਾਈ  

आपे सचा सची नाई ॥  

Āpe sacẖā sacẖī nā▫ī.  

He Himself is True, and True is His Name.  

ਨਾਈ = ਵਡਿਆਈ। ਸਚੀ = ਸਦਾ ਕਾਇਮ ਰਹਿਣ ਵਾਲੀ।
ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।


ਗੁਰਮੁਖਿ ਦੇਵੈ ਮੰਨਿ ਵਸਾਈ  

गुरमुखि देवै मंनि वसाई ॥  

Gurmukẖ ḏevai man vasā▫ī.  

The Gurmukh bestows it, and enshrines it within the mind.  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੂੰ। ਮੰਨਿ = ਮਨਿ, ਮਨ ਵਿਚ।
ਗੁਰੂ ਦੇ ਸਨਮੁਖ ਰੱਖ ਕੇ (ਜੀਵ ਨੂੰ ਆਪਣੀ ਵਡਿਆਈ) ਦੇਂਦਾ ਹੈ (ਜੀਵ ਦੇ) ਮਨ ਵਿਚ ਵਸਾਂਦਾ ਹੈ।


ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥  

जिन मनि वसिआ से जन सोहहि तिन सिरि चूका काहा हे ॥८॥  

Jin man vasi▫ā se jan sohėh ṯin sir cẖūkā kāhā he. ||8||  

Noble and exalted are those, within whose mind the Lord abides. Their heads are free of strife. ||8||  

ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਸੋਹਹਿ = ਸੋਹਣੇ ਲੱਗਦੇ ਹਨ। ਸਿਰਿ = ਸਿਰ ਉਤੇ (ਪਿਆ ਹੋਇਆ)। ਕਾਹਾ = ਭਾਰਾ, ਕਜ਼ੀਆ। ਚੂਕਾ = ਮੁੱਕ ਜਾਂਦਾ ਹੈ ॥੮॥
ਜਿਨ੍ਹਾਂ ਦੇ ਮਨ ਵਿਚ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸੋਭਦੇ ਹਨ, ਉਹਨਾਂ ਦੇ ਸਿਰ ਉੱਤੇ (ਪਿਆ) ਭਾਰਾ ਮੁੱਕ ਜਾਂਦਾ ਹੈ ॥੮॥


ਅਗਮ ਅਗੋਚਰੁ ਕੀਮਤਿ ਨਹੀ ਪਾਈ  

अगम अगोचरु कीमति नही पाई ॥  

Agam agocẖar kīmaṯ nahī pā▫ī.  

He is inaccessible and unfathomable; His value cannot be appraised.  

ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।


ਗੁਰ ਪਰਸਾਦੀ ਮੰਨਿ ਵਸਾਈ  

गुर परसादी मंनि वसाई ॥  

Gur parsādī man vasā▫ī.  

By Guru's Grace, He dwells within the mind.  

ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੰਨਿ = ਮਨਿ, ਮਨ ਵਿਚ।
ਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ (ਆਪਣੇ) ਮਨ ਵਿਚ ਵਸਾਂਦਾ ਹਾਂ।


ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਮੰਗੈ ਤਾਹਾ ਹੇ ॥੯॥  

सदा सबदि सालाही गुणदाता लेखा कोइ न मंगै ताहा हे ॥९॥  

Saḏā sabaḏ sālāhī guṇḏāṯā lekẖā ko▫e na mangai ṯāhā he. ||9||  

No one calls that person to account, who praises the Word of the Shabad, the Giver of virtue. ||9||  

ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਤਾਹਾ = ਉਸ ਦਾ। ਸਬਦਿ = ਸ਼ਬਦ ਦੀ ਰਾਹੀਂ ॥੯॥
ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸਦਾ ਉਸ ਗੁਣਾਂ ਦੇ ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹਾਂ। (ਜਿਹੜਾ ਉਸ ਗੁਣ-ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹੈ) ਉਸ (ਦੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ ॥੯॥


ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ  

ब्रहमा बिसनु रुद्रु तिस की सेवा ॥  

Barahmā bisan ruḏar ṯis kī sevā.  

Brahma, Vishnu and Shiva serve Him.  

ਰੁਦ੍ਰੁ = ਸ਼ਿਵ। ਤਿਸੁ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ ਪਰਮਾਤਮਾ ਦੀ।
ਬ੍ਰਹਮਾ ਵਿਸ਼ਨੂ ਸ਼ਿਵ (ਇਹ ਸਾਰੇ) ਉਸ (ਪਰਮਾਤਮਾ) ਦੀ ਹੀ ਸਰਨ ਵਿਚ ਰਹਿੰਦੇ ਹਨ।


ਅੰਤੁ ਪਾਵਹਿ ਅਲਖ ਅਭੇਵਾ  

अंतु न पावहि अलख अभेवा ॥  

Anṯ na pāvahi alakẖ abẖevā.  

Even they cannot find the limits of the unseen, unknowable Lord.  

ਪਾਵਹਿ = ਪਾ ਸਕਦੇ, ਪਾਂਦੇ {ਬਹੁ-ਵਚਨ}। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ। ਅਭੇਵਾ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।
(ਇਹ ਵੱਡੇ ਵੱਡੇ ਦੇਵਤੇ ਭੀ ਉਸ) ਅਲੱਖ ਅਤੇ ਅਭੇਵ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪਾ ਸਕਦੇ।


ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥  

जिन कउ नदरि करहि तू अपणी गुरमुखि अलखु लखाहा हे ॥१०॥  

Jin ka▫o naḏar karahi ṯū apṇī gurmukẖ alakẖ lakẖāhā he. ||10||  

Those who are blessed by Your Glance of Grace, become Gurmukh, and comprehend the incomprehensible. ||10||  

ਕਰਹਿ = ਤੂੰ ਕਰਦਾ ਹੈਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧੦॥
ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਉਹਨਾਂ ਨੂੰ ਗੁਰੂ ਦੀ ਸਰਨ ਪਾ ਕੇ ਤੂੰ ਆਪਣਾ ਅਲੱਖ ਸਰੂਪ ਸਮਝਾ ਦੇਂਦਾ ਹੈ ॥੧੦॥


        


© SriGranth.org, a Sri Guru Granth Sahib resource, all rights reserved.
See Acknowledgements & Credits