Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
havālai. (ਅ. ਹਵਾਲਾ) ਸਪੁਰਦ। entrust, confide. ਉਦਾਹਰਨ: ਹਰਿ ਭਗਤਾ ਹਵਾਲੈ ਹੋਤਾ ॥ Raga Raamkalee 5, 35, 1:4 (P: 893).
|
Mahan Kosh Encyclopedia |
(ਹਵਾਲਾ) ਅ਼. [حوالہ] ਹ਼ਵਾਲਹ. ਨਾਮ/n. ਸੌਂਪਣ ਦੀ ਕ੍ਰਿਯਾ. ਸਪੁਰਦਗੀ. “ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ.” (ਸੋਰ ਮਃ ੫) “ਹਰਿ ਭਗਤਾ ਹਵਾਲੈ ਹੋਤਾ.” (ਰਾਮ ਮਃ ੫) 2. ਉਦਾਹਰਣ (ਮਿਸਾਲ) ਅਤੇ ਪਤੇ ਲਈ ਇਹ ਸ਼ਬਦ ਇਸ ਲਈ ਵਰਤੀਦਾ ਹੈ ਕਿ ਆਪਣੀ ਬਾਤ ਦੀ ਸਿੱਧੀ, ਕਿਸੇ ਗ੍ਰੰਥ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|