Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harḏī. ਹਲਦੀ, ਜ਼ਮੀਨ ਵਿਚ ਹੋਣ ਵਾਲੀ ਇਕ ਗੰਡੀ ਜਿਸ ਦਾ ਰੰਗ ਪੀਲਾ ਹੁੰਦਾ ਹੈ, ਔਸ਼ਧੀ ਤੇ ਦਾਲ ਸਬਜ਼ੀ ਵਿਚ ਵਰਤੀ ਜਾਂਦੀ ਹੈ। turmeric, curcunia loga. ਉਦਾਹਰਨ: ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥ Salok, Kabir, 56:1 (P: 1367).
|
SGGS Gurmukhi-English Dictionary |
[Desi n.] (from Sk. Haridrā) turmeric
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਹਰਿਦ੍ਰਾ. ਨਾਮ/n. ਹਲਦੀ. L. Curcuma Longa. (turmeric). ਅਦਰਕ ਦੀ ਤਰਾਂ ਜ਼ਮੀਨ ਵਿੱਚ ਹੋਣ ਵਾਲੀ ਇੱਕ ਕੰਦ, ਜਿਸ ਦਾ ਪੀਲਾ ਰੰਗ ਹੁੰਦਾ ਹੈ. ਇਹ ਰੰਗਣ ਦੇ ਕੰਮ ਆਉਂਦੀ ਹੈ ਅਤੇ ਦਾਲ ਤਰਕਾਰੀ ਨੂੰ ਪੀਲਾ ਰੰਗ ਦੇਣ ਲਈ ਵਰਤੀਦੀ ਹੈ. “ਕਬੀਰ ਹਰਦੀ ਪੀਅਰੀ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|