Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saiṇ. ਸਬੰਧੀ, ਰਿਸ਼ਤੇਦਾਰ ('ਮਹਾਨਕੋਸ਼' ਇਥੇ ਅਰਥ 'ਸਵਾਮੀ' ਪਤੀ ਕਰਦਾ ਹੈ)। relation.
ਉਦਾਹਰਨ:
ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥ Raga Maajh 5, Din-Rain, 1:3 (P: 136).
ਉਦਾਹਰਨ:
ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ (ਕੁੜਮ). Raga Sorath 4, Vaar 3, Salok, 3, 2:1 (P: 643).

SGGS Gurmukhi-English Dictionary
[1. n. 2. P. n.] 1. a saint whose verses have been included in Guru Granth Sahib. 2. Relative
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਇਹ ਸੱਜਨ ਬਾਂਧਵਗੜ੍ਹ (ਰੀਵਾ) ਦੇ ਰਾਜਾ “ਰਾਜਾਰਾਮ” ਦਾ ਨਾਈ ਸੀ. ਰਾਮਾਨੰਦ ਦਾ ਸਿੱਖ ਹੋਕੇ ਇਹ ਸਾਧੁਸੇਵਾ ਪਰਾਇਣ ਹੋਇਆ ਅਤੇ ਉੱਚ ਸ਼੍ਰੇਣੀ ਦੇ ਭਗਤਾਂ ਵਿੱਚ ਗਿਣਿਆ ਗਿਆ. ਸੈਣ ਦੀ ਵੰਸ਼ ਇਸ ਵੇਲੇ ਰੀਵਾ ਵਿੱਚ ਵਿਦ੍ਯਮਾਨ ਹੈ. ਇਸ ਮਹਾਤਮਾ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ. “ਸੈਣ ਭਣੈ ਭਜ ਪਰਮਾਨੰਦੇ.” (ਧਨਾ) 2. ਡਿੰਗ. ਪਤੀ. ਸ੍ਵਾਮੀ. ਮਾਲਿਕ. “ਹਰਿ ਮੇਲਹੁ ਸਜਨ ਸੈਣ.” (ਮਾਝ ਮਃ ੫ ਦਿਨਰੈਣ) 3. ਸੰ. ਸ਼ਯਨ. ਸੌਣਾ. “ਸੁੰਦਰ ਮੰਦਰ ਸੈਣਹ ਜੇਣ ਮਧ੍ਯ ਹਰਿਕੀਰਤਨਹ.” (ਗਾਥਾ) 4. ਸੰ. ਸੈਨਾ. ਫੌਜ. “ਗਾਹਤ ਸੈਣ.” (ਚੰਡੀ ੨) 5. ਸੰ. ਸੈਨ੍ਯ. ਵਿ. ਸੈਨਾ (ਫੌਜ) ਨਾਲ ਹੈ ਜਿਸ ਦਾ ਸੰਬੰਧ। 6. ਨਾਮ/n. ਸਿਪਾਹੀ. ਭਟ। 7. ਸਿੰਧੀ. ਸੇਣੁ. ਕੁੜਮ. ਲਾੜੀ ਅਤੇ ਲਾੜੇ ਦਾ ਪਿਤਾ. ਭਾਵ- ਰਿਸ਼ਤੇਦਾਰ. ਸੰਬੰਧੀ. “ਸੇ ਸੈਣ ਸੇ ਸਜਨਾ.” (ਮਃ ੩ ਵਾਰ ਸੋਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits