Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suraṯ(i). 1. ਸੁਰਤੀ, ਚੇਤੰਨਤਾ, ਸੁਚੇਤਪੁਣਾ (ਸੰਥਿਆ ਅਰਥ 'ਖੇਜ' ਕੀਤਾ ਹੈ)। 2. ਸਮਝ, ਸੋਝੀ, ਮਤ। 3. ਧਿਆਨ। 4. ਬ੍ਰਿਤੀ। 5. ਹੋਸ਼। 6. ਸ੍ਰੋਤ। 7. ਖਬਰਗੀਰੀ, ਸੰਭਾਲ। 8. ਵਿਚਾਰ। 1. consciousness, mind, comprehension, understanding. 2. understanding. 3. attention. 4. intuitive consciousness. 5. consciousness. 6. listening. 7. take care. 8. to give thought, to comtemplate.
ਉਦਾਹਰਨਾ:
1. ਮੰਨੈ ਸੁਰਤਿ ਹੋਵੇ ਮਨਿ ਬੁਧਿ ॥ (ਸੁਰਤੀ/ਉਚੀ ਹੋ ਜਾਂਦੀ ਹੈ). Japujee, Guru Nanak Dev, 13:1 (P: 3).
ਮਾਟੀ ਅੰਧੀ ਸੁਰਤਿ ਸਮਾਈ ॥ (ਜੜ੍ਹ ਦੇਹੀ ਵਿਚ ਚੇਤਨਤਾ ਪਾ ਦਿਤੀ ਹੈ). Raga Maajh 5, 19, 2:1 (P: 100).
ਮੂਈ ਸੁਰਤਿ ਬਾਦੁ ਅਹੰਕਾਰੁ ॥ Raga Gaurhee 1, 4, 2:3 (P: 152).
2. ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ Japujee, Guru Nanak Dev, 23:1 (P: 5).
ਸੁਰਤਿ ਹੋਵੈ ਪਤਿ ਉਗਵੈ ਗੁਰਬਚਨੀ ਭਉ ਖਾਇ ॥ (ਸੋਝੀ ਹੁੰਦੀ ਹੈ, ਸਮਝ ਆਉਂਦੀ ਹੈ). Raga Sireeraag 1, 10, 4:2 (P: 18).
3. ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ (ਧਿਆਨ ਜੋੜਿਆ, ਸਮਾਧੀ ਲਾਈ). Raga Aaasaa 1, Sodar, 2, 2:1 (P: 9).
ਫਾਹੀ ਸੁਰਤਿ ਮਲੂਕੀ ਵੇਸੁ ॥ (ਧਿਆਨ ਫਸਾਉਣ ਵਿਚ ਹੈ, ਵੇਸ ਕੋਮਲ ਕੀਤਾ ਹੋਇਆ ਹੈ). Raga Sireeraag 1, 29, 3:1 (P: 24).
4. ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ ('ਬ੍ਰਿਤੀ' ਨੂੰ ਉਚੀ ਬਿਰਤੀ ਨਾਲ ਮਿਲਾਈਐ). Raga Sireeraag 1, 20, 2:1 (P: 21).
5. ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥ Raga Gaurhee 5, 169, 1:2 (P: 2117).
6. ਨਾਮੈ ਸੁਰਤਿ ਸੁਨੀ ਮਨਿ ਭਾਈ ॥ Raga Aaasaa 4, 58, 2:1 (P: 367).
7. ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨ ਦੀਜੈ ਖੋਲਿ ਕਿਵਾਰ ॥ Raga Bilaaval, Kabir, 7, 1:2 (P: 856).
8. ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥ Raga Kaliaan 4, 1, 1:2 (P: 1319).

SGGS Gurmukhi-English Dictionary
[Var.] From Surata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਚਿੱਤ. ਅੰਤਹਕਰਣ ਦਾ ਉਹ ਭੇਦ, ਜਿਸ ਦਾ ਕੰਮ ਚੇਤਾ ਹੈ. “ਘੜੀਐ ਸੁਰਤਿ ਮਤਿ ਮਨਿ ਬੁਧਿ.” (ਜਪੁ) ਦੇਖੋ- ਅੰਤਹਕਰਣ। 2. ਧਿਆਨ. ਤਵੱਜੋ. “ਫਾਹੀ ਸੁਰਤਿ ਮਲੂਕੀ ਵੇਸ.” (ਸ੍ਰੀ ਮਃ ੧) ਭੇਖ ਫ਼ਰਿਸ਼ਤਿਆਂ (ਸੰਤਾਂ) ਦਾ ਹੈ, ਅਤੇ ਲੋਕਾਂ ਦੇ ਫਾਹੁਣ ਵਿੱਚ ਖਿਆਲ ਹੈ. ਦੇਖੋ- ਸੁਰਤਿ ਸਿਮ੍ਰਤਿ। 3. ਉੱਤਮ ਪ੍ਰੀਤਿ. ਸ਼੍ਰੇਸ਼੍ਠ ਰਤਿ. “ਦੂਧ ਕਰਮ ਫੁਨਿ ਸੁਰਤਿ ਸਮਾਇਣੁ.” (ਸੂਹੀ ਮਃ ੧) 4. ਸ਼੍ਰੁਤਿ. ਵੇਦ। 5. ਸੁਣਨਾ. ਸ਼੍ਰਵਣਸ਼ਕਤਿ. “ਸ੍ਰਵਨਿ ਨ ਸੁਰਤਿ.” (ਗਉ ਮਃ ੫) 6. ਕੰਨ. ਸ਼੍ਰੋਤ੍ਰ. “ਸਬਦ ਸੁਰਤਿ ਪਰੈ.” (ਭਾਗੁ) 7. ਸ੍ਵਰ ਦਾ ਵਿਭਾਗ. ਸ਼੍ਰੁਤਿ. “ਰਾਗ ਨਾਦ ਸਭਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ.” (ਭਾਗੁ) ਦੇਖੋ- ਸ਼੍ਰੁਤਿ ੬.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits