Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Su-ā-u. 1. ਸੁਆਦ। 2. ਪ੍ਰਯੋਜਨ, ਉਦੇਸ਼, ਮਨੋਰਥ। 3. ਲਾਭ। 4. ਦਿਲਚਸਪੀ। 5. ਗਰਜ਼, ਸੁਆਰਥ, ਮਤਲਬ। 1. tastes, relishes, savors. 2. aim, object. 3. gain. 4. relish; interest, facination. 5. interest.
ਉਦਾਹਰਨਾ:
1. ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥ Raga Sireeraag 1, 15, 2:2 (P: 19).
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ Raga Maajh 1, Vaar 9ਸ, 1, 2:1 (P: 142).
2. ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥ Raga Sireeraag 5, 75, 1:2 (P: 43).
ਬਿਨ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥ Raga Sireeraag 1, Asatpadee 8, 3:2 (P: 58).
3. ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ Raga Sireeraag 5, 85, 3:2 (P: 47).
ਜਨ ਆਵਨ ਕਾ ਇਹੈ ਸੁਆਉ ॥ Raga Gaurhee 5, Sukhmanee 23, 8:7 (P: 295).
ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥ Raga Maaroo 5, 13, 1:2 (P: 1002).
4. ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥ (ਦਿਲਚਸਪੀ ਦੂਜੇ ਭਾਵ ਵਾਲੀ). Raga Aaasaa 3, Asatpadee 30, 1:2 (P: 426).
5. ਤਿਨ ਸੰਗਿ ਸੰਗੁ ਨ ਕੀਚਈ ਨਾਨਕ ਜਿਨ੍ਹਾ ਆਪਣਾ ਸੁਆਉ ॥ Raga Goojree 5, Vaar 10ਸ, 5, 2:2 (P: 520).
ਹਊਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥ Raga Bilaaval 4, Vaar 3 Salok 3, 2:2 (P: 850).

SGGS Gurmukhi-English Dictionary
[P. n.] (from Sk. Svāda) taste
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸੁਆਓ, ਸੁਆਇ) ਨਾਮ/n. ਸੁਆਦ. ਰਸ. “ਕੜਛੀਆਂ ਫਿਰੰਨਿ, ਸੁਆਉ ਨ ਜਾਣਨਿ ਸੁੰਞੀਆ.” (ਵਾਰ ਗੂਜ ੨ ਮਃ ੫) “ਕਾਮ ਸੁਆਇ ਗਜ ਵਸਿ ਪਰੇ.” (ਗਉ ਕਬੀਰ) 2. ਸ੍ਵਾਰਥ. ਲਾਭ. “ਜਨ ਆਵਨ ਕਾ ਇਹੈ ਸੁਆਉ.” (ਸੁਖਮਨੀ) 3. ਖੁਦਗਰਜੀ. ਮਤਲਬ. “ਤਿਨ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ.” (ਵਾਰ ਗੂਜ ੨ ਮਃ ੫) “ਮਿਤ੍ਰ ਭਾਈ ਦੀਸਹਿ ਮਨ ਮੇਰੇ, ਤੇ ਸਭਿ ਅਪਨੈ ਸੁਆਇ ਮਿਲਾਸਾ.” (ਗੌਂਡ ਮਃ ੪) 4. ਪ੍ਰਯੋਜਨ. ਭਾਵ. ਮਕਸਦ. “ਕਉਨ ਮਾਰਗ ਕਉਨ ਸੁਆਓ?” (ਸਿਧਗੋਸਟਿ) 5. ਸ੍ਵਾਯ. ਸ਼ੁਭ ਆਮਦਨ. “ਕਥਾ ਕੀਰਤਨ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ.” (ਬਿਲਾ ਮਃ ੫) 6. ਸ੍ਵਾਗਤ. ਜੀ ਆਇਆ ਨੂੰ. “ਸੁਆਰਥ ਸੁਆਉ ਨ ਕੋ ਕਰੇ.” (ਸ੍ਰੀ ਅ: ਮਃ ੫) 7. ਸਨਮਾਨ. “ਦੋਹਾਗਣੀ ਮਹਲੁ ਨ ਪਾਇਨੀ, ਨ ਜਾਣਨਿ ਪਿਰ ਕਾ ਸੁਆਉ.” (ਆਸਾ ਅ: ਮਃ ੩) 8. ਸ੍ਵ ਆਉਣ ਵਾਲਾ. ਆਪਣੇ ਆਪ ਉੱਗਣ ਵਾਲਾ. ਖ਼ੁਦਰੌ ਘਾਹ. “ਭਾਰ ਅਠਾਰਹਿ ਮੇਵਾ ਹੋਵੈ ਗਰੁੜਾ ਹੋਵੈ ਸੁਆਉ.” (ਮਃ ੧ ਵਾਰ ਮਾਝ) ਸਵਾਂਕ ਆਦਿਕ ਖ਼ੁਦਰੌ ਘਾਹ ਚਾਵਲ ਹੋਜਾਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits