Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Siḏẖ-u-rā. ਸੰਧੂਰ (ਮਹਾਨਕੋਸ਼), ਨਲੀਏਰ, ਪਾਨ ਬੀੜਾ, ਖੰਡਾ (ਸੰਥਿਆ) ਸੰਧੂਰ ਵਾਲਾ ਨਲੀਏਰ (ਸ਼ਬਦਾਰਥ/ਦਰਪਣ)। red-lead, invited death.
ਉਦਾਹਰਨ:
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥ Salok, Kabir, 71:2 (P: 1368).

SGGS Gurmukhi-English Dictionary
[Desi n.] The cocoanut with vermilion touched by a Sati
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸਿੰਦੂਰ. ਸੰਧੂਰ. “ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ?” (ਸ. ਕਬੀਰ) ਸਤੀ ਆਪਣੇ ਪਤੀ ਦੀ ਲੋਥ ਨਾਲ ਜਲਣ ਵੇਲੇ ਇੱਕ ਥਾਲੀ ਵਿੱਚ ਸ਼੍ਰੀਫਲ, ਸੰਧੂਰ, ਫੁੱਲ, ਸੁਪਾਰੀ ਅਤੇ ਚਾਉਲ ਰੱਖਕੇ ਘਰੋਂ ਜਾਂਦੀ ਹੈ. ਪਤੀ ਦੇ ਮੱਥੇ ਸੰਧੂਰ ਦਾ ਤਿਲਕ ਕਰਕੇ, ਬਾਕੀ ਸਾਮਗ੍ਰੀ ਜਿਵੇਂ- ਦੇਵਤਾ ਦੀ ਮੂਰਤੀ ਨੂੰ ਚੜ੍ਹਾਈਦੀ ਹੈ, ਤਿਵੇਂ- ਅਰਪਨ ਕਰਦੀ ਹੈ. ਫੇਰ ਚਿਤਾ ਦੀ ਪਰਕੰਮਿਆ ਕਰਕੇ ਕੁਟੰਬ ਦੇ ਲੋਕਾਂ ਤੇ ਸੰਧੂਰ ਛਿੜਕਦੀ ਅਤੇ ਆਸ਼ੀਰਵਾਦ ਦਿੰਦੀ ਹੈ. ਪਤੀ ਦਾ ਸਿਰ ਆਪਣੇ ਪੱਟ ਤੇ ਰੱਖਕੇ ਚਿਤਾ ਨੂੰ ਅੱਗ ਲਾਉਣ ਦੀ ਆਗ੍ਯਾ ਦਿੰਦੀ ਹੈ.
ਕਈ ਗ੍ਯਾਨੀ ਸਿਧਉਰਾ ਦਾ ਅਰਥ ਨਲੀਏਰ ਕਰਦੇ ਹਨ, ਜੋ ਅਸੰਗਤ ਹੈ. ਦੇਖੋ- ਸਰਬਲੋਹ-
“ਸ਼੍ਰੀਫਲ ਸਿਧਉਰਾ ਪੁਹਪ ਪੁੰਗਿ ਅੱਛਤ ××× ਸਤੀ ਬੇਖ ਰਾਜੈ ਮਨੋ ਬ੍ਰਿਧ ਅਨੰਗੀ.” (ਅ: ੨, ਛੰਦ ੧੯) ਦੇਖੋ- ਸਿੰਦਉਰਾ ਅਤੇ ਸੰਧਉਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits