Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḏẖāraṇ. ਆਸਰਾ (ਸ਼ਬਦਾਰਥ), ਧਾਰਨ ਕਰਨਾ, ਭਰਨਾ (ਮਹਾਨਕੋਸ਼)। support. ਉਦਾਹਰਨ: ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥ Raga Maaroo 5, Solhaa 1, 4:3 (P: 1071).
|
SGGS Gurmukhi-English Dictionary |
[P. n.] Protection, dependence, hope
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਰਮ ਅਨਨ੍ਯ ਸੇਵਕ ਆਤਮਗ੍ਯਾਨੀ ਸਿੱਖ. “ਕਮਲੇ! ਜਾਹੁ ਸਧਾਰਣ ਸਦਨਾ.” (ਨਾਪ੍ਰ) 2. ਗੋਇੰਦਵਾਲ ਨਿਵਾਸੀ ਸ਼੍ਰੀ ਗੁਰੂ ਅਮਰਦੇਵ ਜੀ ਦਾ ਇੱਕ ਲੁਹਾਰ ਸਿੱਖ, ਜਿਸ ਨੇ ਬਾਵਲੀ ਲਈ ਕਾਠ ਦੀ ਪੌੜੀ ਤਿਆਰ ਕੀਤੀ ਸੀ। 3. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਤਰਖਾਣ ਸਿੱਖ, ਜਿਸ ਨੇ ਕਰਤਾਰ ਪੁਰ ਵਿੱਚ ਗੁਰੂ ਕੇ ਮਹਿਲ ਬਣਾਏ। 4. ਕ੍ਰਿ. ਸੁਧਾਰਣ। 5. ਧਾਰਨ ਕਰਨਾ. ਭਰਨਾ. ਪੋਖਣਾ. “ਗਰਬ ਨਿਵਾਰਣ ਸਰਬ ਸਧਾਰਣ.” (ਮਾਰੂ ਸੋਲਹੇ ਮਃ ੫) 6. ਆਧਾਰ ਸਹਿਤ ਕਰਨਾ. ਆਸਰਾ ਦੇਣਾ. “ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ.” (ਮਾਰੂ ਸੋਲਹੇ ਮਃ ੫) 7. ਦੇਖੋ- ਸਾਧਾਰਣ ੩-੪-੫. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|