Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ves (u). 1. ਰੂਪ। form. “ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥” ਜਪੁ ੨੮:੫ (6). 2. ਪਹਿਰਾਵਾ, ਲਬਾਸ। dress. “ਗੁਰਿ ਮਿਲਿਐ ਵੇਸੁ ਪਲਟਿਆ ਸਾਧਨ ਸਚੁ ਸੀਗਾਰੋ ॥” (ਭਾਵ ਸੁਭਾ) ਵਡ ੧, ਅਸ ੩, ੮:੧ (੫੮੧) “ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥” (ਭੇਖ) ਸਿਰੀ ੧, ੨੨, ੧:੨ (੨੨) “ਫਾਹੀ ਸੁਰਤਿ ਮਲੂਕੀ ਵੇਸੁ ॥” ਸਿਰੀ ੧, ੨੯, ੩:੧ (੨੪) “ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥” ਸਿਰੀ ੧, ਅਸ ੨, ੧:੨ (੫੪) “ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥” ਸੋਰ ੧, ੯, ੧:੨ (੫੯੮) “ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥” ਸਲੋ ਫਰ, ੬੧:੧ (੧੩੮੧).

SGGS Gurmukhi-English Dictionary
[Var.] From Vesa
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਵੇਸ) (ਦੇਖੋ- ਵਿਸ਼੍ਰ ਅਤੇ ਵਿਸ਼੍‌ ਧਾ) ਸੰ. {वेश} ਵੇਸ਼. ਨਾਮ/n. ਪ੍ਰਵੇਸ਼. ਦਖਲ। 2. ਰਹਿਣ ਦਾ ਥਾਂ. ਘਰ. ਤੰਬੂ। 3. ਅੰਤਹਕਰਣ. ਮਨ, ਜੋ ਸੰਕਲਪਾਂ ਦਾ ਨਿਵਾਸ ਅਸਥਾਨ ਹੈ. “ਫਰੀਦਾ, ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ।{1945} ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੈ ਦਰਵੇਸੁ.” (ਸ. ਫਰੀਦ) 4. ਵ੍ਯਸਨ. ਭੈੜੀ ਵਾਦੀ. “ਛੋਡਹੁ ਵੇਸੁ ਭੇਖ ਚਤੁਰਾਈ.” (ਸੋਰ ਮਃ ੧) 5. ਵੇਸ਼੍ਯਾ (ਕੰਚਨੀ) ਦਾ ਘਰ। 6. ਵਪਾਰ. ਵਣਿਜ। 7. ਸੰ. {वेष} ਵੇਸ਼. ਲਿਬਾਸ. ਪੋਸ਼ਿਸ਼. “ਇਕਿ ਭਗਵਾਂ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ.” (ਮਃ ੧ ਵਾਰ ਮਾਝ) 8. ਸ਼ਕਲ ਰੂਪ. “ਨਾਨਕ ਕਰਤੇ ਕੇ ਕੇਤੇ ਵੇਸ.” (ਸੋਹਿਲਾ) 9. ਕ੍ਰਿਯਾ. ਕਰਮ. ਅਅ਼ਮਾਲ, “ਨਿਵਣੁ ਸੁ ਅਖਰੁ ਖਵਣੁ ਗੁਣ, ਜਿਹਬਾ ਮਣੀਆ ਮੰਤੁ। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤ॥” (ਸ. ਫਰੀਦ) ਨਿੰਮ੍ਰਤਾ ਯੰਤ੍ਰ, ਖਿਮਾ ਧਾਗਾ, ਮਿੱਟੀ ਜ਼ੁਬਾਨ ਮਾਲਾ ਨਾਲ ਮੰਤ੍ਰਜਪ, ਇਹ ਤਿੰਨ ਵੇਸ਼ (ਕਰਮ) ਕਰ, ਤਾਂ ਕੰਤ ਵਸ਼ ਆਵੇਗਾ.

Footnotes:
{1945} ਗੁਰਬਾਣੀ ਅਤੇ ਪੰਜਾਬੀ ਕਾਵ੍ਯ ਵਿੱਚ ਘਰ ਮਹਲ ਆਦਿ ਸਬਦ ਅੰਤਹਕਰਣ ਲਈ ਵਰਤੇਜਾਂਦੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits