Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baᴺḏī. 1. ਦਾਸੀ, ਸੇਵਕਾ। 2. ਬੰਧਨ, ਕੈਦ। 3. ਬੰਦਸ਼, ਦਾਸ ਭਾਵ। 4. ਗੁਲਾਮੀ। 1. maid servant. 2. fetter, confinement. 3. slave'smentality. 4. chained, slavery.
ਉਦਾਹਰਨਾ:
1. ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥ Raga Sireeraag 4, Vaar 18ਸ, 3, 2:2 (P: 90).
2. ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇਸਾਹਿਬ ਬੰਦੀ ਮੋਚ ॥ Raga Maajh 5, Baaraa Maaha-Maajh, 9:8 (P: 135).
3. ਬੰਦੀ ਅੰਦਰਿ ਸਫਿਤਿ ਕਰਾਏ ਤਾ ਕਉ ਕਹੀਐ ਬੰਦਾ ॥ Raga Aaasaa 1, 36, 4:2 (P: 359).
4. ਜਗੁ ਬੰਦੀ ਮੁਕਤੇ ਹਉ ਮਾਰੀ ॥ Raga Aaasaa 1, Asatpadee 3, 6:1 (P: 413).

English Translation
(1) n.f. fem. of ਬੰਦਾ stoppage of water in canals. (2) adj., n.m. captive, detained, arrested, detenue, prisoner. (3) suff. used to form nouns, similarly as adjectives given under ਬੰਦ such as ਜਮ੍ਹਾਬੰਦੀ.

Mahan Kosh Encyclopedia

ਨਾਮ/n. ਬੰਦਹ ਦਾ ਇਸ੍‌ਤ੍ਰੀਲਿੰਗ. ਦਾਸੀ. ਬਾਂਦੀ. “ਮਾਇਆ ਬੰਦੀ ਖਸਮ ਕੀ.” (ਮਃ ੩ ਵਾਰ ਸ੍ਰੀ) 2. ਇਸਤ੍ਰੀਆਂ ਦਾ ਇੱਕ ਮਸਤਕ ਭੁਸ਼ਣ। 3. ਬੰਦਿਸ਼. ਦੇਖੋ- ਬੰਦਸਿ. “ਬੰਦੀ ਅੰਦਰਿ ਸਿਫਤਿ ਕਰਾਏ, ਤਾ ਕਉ ਕਹੀਐ ਬੰਦਾ.” (ਆਸਾ ਮਃ ੧) 4. ਗੁਲਾਮੀ. “ਸਾ ਬੰਦੀ ਤੇ ਲਈ ਛਡਾਇ.” (ਆਸਾ ਮਃ ੫) 5. ਫ਼ਾ. [بنّدی] ਕੈਦੀ. ਬੰਧੂਆ. “ਜਗੁ ਬੰਦੀ, ਮੁਕਤੇ ਹਉ ਮਾਰੀ.” (ਆਸਾ ਅ: ਮਃ ੧) 6. ਸੰ. बन्दिन्- ਬੰਦੀ. ਭੱਟ- ਚਾਰਣ. ਰਾਜਦਰਬਾਰ ਵਿੱਚ ਯਸ਼ ਗਾਉਣ ਵਾਲਾ ਕਵਿ. “ਜਨੁ ਬੰਦੀ ਜਨ ਕੀਰਤਿ ਗਾਨੀ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits