Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bihārī. ਅਨੰਦ ਦੇਣ ਵਾਲਾ ਭਾਵ ਹਰੀ। pleasure giving Lord.
ਉਦਾਹਰਨ:
ਸੀਤਲਾ ਤੇ ਰਖਿਆ ਬਿਹਾਰੀ ॥ Raga Gaurhee 5, 172, 1:1 (P: 200).

SGGS Gurmukhi-English Dictionary
[n.] (from Sk. Vihāvina) enjoyer, one who rejoices, God
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj. pertaining to Bihar; n.m. native of ਬਿਹਾਰ n.f. dialect spoken in ਬਿਹਾਰ. (2) n.f. vowel 'f' representing /i/. (3) n.m. an epithet of Lord Krishna; lit. meaning sportive or frolicsome.

Mahan Kosh Encyclopedia

ਸੰ. विहारिन्- ਵਿਹਾਰੀ. ਵਿ. ਵਿਚਰਣ ਵਾਲਾ। 2. ਵੇੜੇ ਵਿੱਚ ਵਿਚਰਕੇ ਆਨੰਦ ਦੇਣ ਵਾਲਾ. ਬਾਲਕ. “ਸੀਤਲਾ ਤੇ ਰਖਿਆ ਬਿਹਾਰੀ.” (ਗਉ ਮਃ ੫) ਭਾਵ- ਗੁਰੂ ਹਰਿਗੋਬਿੰਦ ਜੀ ਤੋਂ ਹੈ। 3. ਵ੍ਯਵਹਾਰ ਕਰਨ ਵਾਲਾ, ਵਪਾਰੀ।
4. ਮਾਥੁਰ ਚੌਬਾ ਬ੍ਰਾਹਮਣ ਹਿੰਦੀ ਭਾਸ਼ਾ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਗ੍ਵਾਲੀਅਰ ਪਾਸ ਬਸੁਵਾ ਗੋਬਿੰਦਪੁਰ ਪਿੰਡ ਸੰਮਤ ੧੬੬੦ ਦੇ ਕਰੀਬ, ਅਤੇ ਦੇਹਾਂਤ ਸੰਮਤ ੧੭੨੦ ਦੇ ਲਗਭਗ ਹੋਇਆ. ਇਸ ਦੀ ਸ਼ਾਦੀ ਮਥੁਰਾ ਵਿੱਚ ਹੋਈ ਸੀ. ਬਿਹਾਰੀ ਦੀ ਦੋਹਾ ਸਤਸਈ ਮਨੋਹਰ ਰਚਨਾ ਹੈ, ਜਿਸ ਦਾ ਕਵਿ ਸਮਾਜ ਵਿੱਚ ਵਡਾ ਮਾਨ ਹੈ.{1518} ਇਸ ਸਤਸਈ ਦੇ ਗਦ੍ਯ ਗਦ੍ਯ ਅਨੇਕ ਟੀਕੇ ਲਿਖੇ ਗਏ ਹਨ. ਬਿਹਾਰੀ, ਮਹਾਰਾਜਾ ਜਯ ਸਿੰਘ ਮਿਰਜਾ ਅੰਬਰਪਤਿ ਦੇ ਦਰਬਾਰ ਦਾ ਭੂਸ਼ਣ ਸੀ। 5. ਪੰਜਾਬੀ ਦਾ ਇੱਕ ਪ੍ਰਾਚੀਨ ਕਵੀ।
6. ਪੰਜਾਬੀ ਦੀ ਮਾਤ੍ਰਾ. ਦੀਰਘ ਈ.

Footnotes:
{1518} “ਸਤਸੈਯਾ ਕੇ ਦੋਹਰੇ ਜ੍ਯੋਂ ਨਾਵਕ ਕੇ ਤੀਰ। ਦੇਖਤ ਮੇ ਛੋਟੇ ਲਗੈਂ ਬੇਧੈਂ ਸਕਲ ਸਰੀਰ॥”


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits