Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bikẖi-ā. 1. ਵਿਸ਼ੇ। 2. ਜ਼ਹਿਰ। 3. ਪਾਪ। 4. ਵਿਕਾਰ, ਬੁਰਾਈ। 5. ਮਾਇਆ। 1. sins, mortsl sins. 2. poison, wickedness. 3. sin. 4. evil. 5. evil passion, illusion.
ਉਦਾਹਰਨਾ:
1. ਤ੍ਰੈਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥ (ਭਾਵ ਮਾਇਆ). Raga Sireeraag 3, 43, 3:1 (P: 30).
ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿਧਾਰੇ ॥ (ਵਿਸ਼ਈ ਪੁਣਾ). Raga Aaasaa 1, Chhant 2, 3:4 (P: 437).
2. ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥ Raga Sireeraag 3, 45, 1:1 (P: 31).
ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥ (ਜ਼ਹਿਰੀਲੀ ਵਿਦਿਆ). Raga Aaasaa 3, Patee, 5:1 (P: 435).
ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣ ॥ (ਭਾਵ ਦੁੱਖ). Raga Raamkalee 1, Oankaar, 48:8 (P: 937).
3. ਪੰਡਿਤੁ ਪੜੈ ਬੰਧਨ ਮੋਹ ਬਾਧਾ ਨਾਹ ਬੂਝੈ ਬਿਖਿਆ ਪਿਆਰ ॥ Raga Sireeraag 3, 51, 2:2 (P: 33).
4. ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥ Raga Sireeraag 3, 55, 4:3 (P: 35).
5. ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥ (ਮਾਇਆ). Raga Maajh 3, Asatpadee 31, 1:3 (P: 128).
ਕਾਹੂ ਕਾਜ ਨ ਆਵਤ ਬਿਖਿਆ ॥ Raga Gaurhee 5, 166, 1:2 (P: 199).
ਬਿਖੁ ਬਿਖਿਆ ਪਸਰੀ ਅਤਿ ਘਨੀ ॥ Raga Gaurhee 5, 140, 2:1 (P: 210).

SGGS Gurmukhi-English Dictionary
[n.] (from Sk. Visha) poison, evil, vice
SGGS Gurmukhi-English Data provided by Harjinder Singh Gill, Santa Monica, CA, USA.

English Translation
n.f. poison, poisonous stuff; sin, falsehood, deceit.

Mahan Kosh Encyclopedia

ਖ਼ਾ. ਨਾਮ/n. ਤਮਾਕੂ. ਤੰਬਾਕੂ. “ਬਿਖਿਆ ਕਿਰਿਆ ਭੱਦਣ ਤ੍ਯਾਗੋ.” (ਗੁਵਿ ੧੦) 2. ਸੰ. ਵਿਸ਼ਯ. ਰੂਪ ਰਸ ਗੰਧ ਆਦਿ. “ਬਿਖਿਆ ਬਿਖ ਜਿਉ ਬਿਸਾਰਿ.” (ਜੈਜਾ ਮਃ ੯) “ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ.” (ਧਨਾ ਮਃ ੫) 3. ਸੰ. ਵਿਸ਼. ਜ਼ਹਿਰ. “ਬਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖੁ ਸੁਜਾਣੁ.” (ਓਅੰਕਾਰ) 4. ਸ਼ਰਾਬ. ਮਦਿਰਾ. “ਅੰਮ੍ਰਿਤ ਕਉਰਾ ਬਿਖਿਆ ਮੀਠੀ। ਸਾਕਤ ਕੀ ਬਿਧਿ ਨੈਨਹੁ ਡੀਠੀ.” (ਰਾਮ ਮਃ ੫) ਦੁੱਧ ਤੋਂ ਨਫ਼ਰਤ ਅਤੇ ਸ਼ਰਾਬ ਪ੍ਯਾਰੀ। 5. ਵਿਸ਼ਰੂਪ ਮਾਯਾ. “ਜਿਸੁ ਬਿਖਿਆ ਕਉ ਤੁਮ ਅਪੁਨੀ ਕਰਿ ਜਾਨਹੁ, ਸਾ ਛਾਡਿਜਾਹੁ ਸਿਰਿਭਾਰੁ.” (ਸਾਰ ਮਃ ੪) 6. ਠਗਵਿਦ੍ਯਾ. “ਲਿਖਿਆ ਸੋ ਪੜੁ ਪੰਡਿਤ! ਅਵਰਾ ਨੋ ਨ ਸਿਖਾਲਿ ਬਿਖਿਆ.” (ਆਸਾ ਪਟੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits