Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pākẖaᴺdī. 1. ਝੂਠਾ ਦਿਖਾਵਾ ਕਰਨ ਵਾਲਾ, ਦਿਖਾਵੇ ਦਾ ਧਰਮੀ, ਦੰਭ ਕਰਨ ਵਾਲਾ। 2. ਇਕ ਵਾਮ ਵਰਗੀ ਮਤ ਜਿਸ ਦੇ ਅਨੁਆਈ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਉਪਰੋਂ ਹੋਰ ਤੇ ਵਿਚੋਂ ਹੋਰ ਕਰਮ ਕਰਦੇ ਹਨ। 1. hypocrite. 2. one of the tantric sect. ਉਦਾਹਰਨਾ: 1. ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥ Raga Aaasaa 5, 34, 1:2 (P: 359). 2. ਸੋ ਪਾਖੰਡੀ ਜਿ ਕਾਇਆ ਪਖਾਲੇ ॥ Raga Raamkalee 3, Vaar 12, Salok, 1, 5:1 (P: 952).
|
Mahan Kosh Encyclopedia |
ਸੰ. पाषण्डिन्. ਵਿ. ਜੋ ਰਖ੍ਯਾ ਕਰਨ ਵਾਲੇ ਦਾ ਖੰਡਨ ਕਰੇ। 2. ਨਾਮ/n. ਦਿਖਾਵੇ ਦਾ ਧਰਮੀ। 3. ਸਤ੍ਯਧਰਮ ਦਾ ਤ੍ਯਾਗੀ. ਝੂਠਾ ਮਤ ਮੰਨਣ ਵਾਲਾ। 4. ਪਾਪਖੰਡੀ ਦਾ ਸੰਖੇਪ ਭੀ ਗੁਰਬਾਣੀ ਵਿੱਚ ਪਾਖੰਡੀ ਸ਼ਬਦ ਆਇਆ ਹੈ. “ਤਿਸੁ ਪਾਖੰਡੀ ਜਰਾ ਨ ਮਰਣਾ.” (ਮਃ ੧ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|