Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parāṇī. 1. ਪ੍ਰਾਣਾਂ (ਸੁਆਸ ਲੈਣ) ਵਾਲਾ ਜੀਵ, ਭਾਵ ਮਨੁੱਖ, ਪ੍ਰਾਣਧਾਰੀ ਜੀਵ। 2. ਸਮਝੀ, ਪਛਾਤੀ, ਜਾਣੀ। 1. one who breathes, living being, mortal, person. 2. understood. ਉਦਾਹਰਨਾ: 1. ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥ Raga Sireeraag 5, Pahray, 4, 4:3 (P: 77). 2. ਪੂਰੇ ਗੁਰ ਕੀ ਸੁਮਤਿ ਪਰਾਣੀ ॥ Raga Gaurhee 5, 96, 9:4 (P: 184).
|
English Translation |
n.m. living, animate, sentient being; person, man or woman.
|
Mahan Kosh Encyclopedia |
ਨਾਮ/n. ਪ੍ਰਾਣੀ. ਪ੍ਰਾਣਧਾਰੀ ਜੀਵ. “ਪੂਰੇ ਗੁਰ ਕੀ ਸੁਮਤਿ ਪਰਾਣੀ.” (ਗਉ ਮਃ ੫) 2. ਪਰਿਗ੍ਯਾਤ ਹੋਈ. ਪਰਿ-ਜਾਣੀ। 3. ਪ੍ਰ-ਨੀ. ਪਸ਼ੂ ਪ੍ਰੇਰਣ ਲਈ ਜਿਸ ਸੋਟੀ ਦੇ ਸਿਰ ਪੁਰ ਲੋਹੇ ਦੀ ਅਣੀ ਲੱਗੀ ਹੋਵੇ. ਆਰਦਾਰ ਸੋਟੀ। 4. ਪਲਾਨੀ (ਪਲਾਯਨ ਕਰਨ ਵਾਲੀ) ਨਠਾ ਦੇਣ ਵਾਲੀ ਲਈ ਭਾਈ ਸੰਤੋਖ ਸਿੰਘ ਜੀ ਨੇ ਇਹ ਸ਼ਬਦ ਵਰਤਿਆ ਹੈ. “ਪੁੰਜ ਗੁਣ ਖਾਣੀ ਗਨ ਵਿਘਨ ਪਰਾਣੀ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|