Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺirārā. 1. ਨਿਰਾਲਾ, ਜੋ ਚਲਾਇਆ ਨ ਜਾ ਸਕੇ, ਵਖਰਾ, ਅੱਡ। 2. ਨਿਰਲੇਪ। 3. ਨਿਰਲੇਪ ਹਰੀ। 1. aloof. 2. dettached, free. 3. uneffected. ਉਦਾਹਰਨਾ: 1. ਬੇਦ ਕਤੇਬ ਤੇ ਰਹਹਿ ਨਿਰਾਰਾ ॥ Raga Gaurhee, Kabir, 31, 3:2 (P: 329). 2. ਦੁਹੂ ਭਾਤਿ ਤੇ ਆਪਿ ਨਿਰਾਰਾ ॥ Raga Gaurhee 5, Baavan Akhree, 2:7 (P: 250). ਰਾਮ ਭਗਤਿ ਜਨੁ ਰਹੈ ਨਿਰਾਰਾ ॥ Raga Aaasaa 1, 17, 2:4 (P: 354). ਸਭਿ ਰਸ ਲੈਤ ਬਸਤ ਨਿਰਾਰਾ ॥ Raga Soohee 5, 45, 1:3 (P: 746). 3. ਸਭ ਮਹਿ ਵਰਤੈ ਆਪਿ ਨਿਰਾਰਾ ॥ Raga Maaroo 5, Solhaa 5, 1:2 (P: 1075).
|
SGGS Gurmukhi-English Dictionary |
[var.] From Nirāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਨਿਰਾਰੀ, ਨਿਰਾਰੋ) ਵਿ. ਜੋ ਰਲਿਆ ਹੋਇਆ ਨਹੀਂ. ਨਿਰਾਲਾ, ਨਿਰਾਲੀ ਅਸੰਗ. ਅਲਗ. “ਬੇਦ ਕਤੇਬ ਤੇ ਰਹਿਤ ਨਿਰਾਰਾ.” (ਗਉ ਕਬੀਰ) “ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ.” (ਆਸਾ ਛੰਤ ਮਃ ੫) 2. ਵਿ. ਵਿਲਕ੍ਸ਼ਣ. ਅ਼ਜੀਬ. “ਤਿਨ ਕੀ ਕਥਾ ਨਿਰਾਰੀ.” (ਬਿਲਾ ਕਬੀਰ) 3. ਖ਼ਾਸ. “ਜਨ ਕੋ ਅੰਗ ਨਿਰਾਰੋ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|