Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nār(i). 1. ਪਤਨੀ, ਇਸਤ੍ਰੀ। 2. ਇਸਤ੍ਰੀ, ਜਨਾਨੀ, ਔਰਤ। 3. ਪਾਣੀ। 4. ਸੁਆਨੀ। 5. ਨਲਕੀ, ਨਾਲ। 6. ਭਾਵ ਮਾਇਆ। 7. ਭਾਵ ਦੇਹ, ਸਰੀਰ। 1. wife, better-half. 2. woman. 3. water. 4. house-hold lady. 5. shuttle. 6. viz., illusion. 7. viz., human body.
ਉਦਾਹਰਨਾ:
1. ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥ Raga Sireeraag 1, Asatpadee 2, 1:1 (P: 54).
ਬੰਧਨ ਸੁਤ ਕੰਨਿਆ ਅਰੁ ਨਾਰਿ ॥ Raga Aaasaa 1, Asatpadee 10, 2:2 (P: 416).
2. ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥ Raga Sireeraag 4, Vaar 19ਸ, 3, 1:3 (P: 90).
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥ Raga Gaurhee 4, Vaar 27:2 (P: 315).
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ Raga Raamkalee 1, 9, 3:1 (P: 879).
3. ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥ Raga Gaurhee, Kabir, 69, 2:1 (P: 338).
4. ਗ੍ਰਿਹ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥ Raga Soohee 5, 4, 1:1 (P: 737).
5. ਤੁਰੀ ਨਾਰਿ ਕੀ ਛੋਡੀ ਬਾਤਾ ॥ Raga Gond, Kabir, 6, 2:1 (P: 871).
6. ਖਸਮੁ ਮਰੈ ਤਉ ਨਾਰਿ ਨ ਰੋਵੈ ॥ Raga Gond, Kabir, 7, 1:1 (P: 871).
7. ਸੰਗੀ ਜੋਗੀ ਨਾਰਿ ਲਪਟਾਣੀ ॥ (ਦੇਹ ਜੀਵ ਆਤਮਾ (ਜੋਗੀ) ਨੂੰ ਸੰਗੀ ਬਣਾ ਉਸ ਨਾਲ ਲਿਪਟੀ ਹੈ). Raga Maaroo 5, Solhaa 2, 1:1 (P: 1072).

SGGS Gurmukhi-English Dictionary
[P. n.] Woman, wife
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਲ. ਨਲਕੀ. “ਤੁਰੀ ਨਾਰਿ ਕੀ ਛੋਡੀ ਬਾਤਾ.” (ਗੌਂਡ ਕਬੀਰ) ਬੁਰਛ (ਕੁੱਚ) ਅਤੇ ਨਾਲ ਦੀ ਗੱਲ ਹੀ ਛੱਡਦਿੱਤੀ ਹੈ. ਦੇਖੋ- ਤੁਰੀ। 2. ਸੰ. ਨਾਡੀ. ਨਬਜ਼. ਨਾੜੀ. “ਜਬ ਤਿਹ ਤ੍ਰਿਯ ਕੀ ਨਾਰਿ ਨਿਹਾਰੀ.” (ਚਰਿਤ੍ਰ ੨੮੯) 3. ਦੇਖੋ- ਨਾਰੀ. “ਸੰਗੀ ਜੋਗੀ ਨਾਰਿ ਲਪਟਾਣੀ.” (ਮਾਰੂ ਸੋਲਹੇ ਮਃ ੫) ਇਸ ਥਾਂ ਯੋਗੀ ਤੋਂ ਭਾਵ- ਜੀਵਾਤਮਾ ਹੈ ਅਤੇ ਨਾਰੀ ਤੋਂ ਭਾਵ- ਦੇਹ ਹੈ। 4. ਮਾਇਆ. “ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ.” (ਰਾਮ ਮਃ ੧) 5. ਦੇਖੋ- ਫੂਲਜਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits