Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāg. 1. ਸੱਪ। 2. ਨੰਗਾ ਹੀ। 1. snake. 2. naked.
ਉਦਾਹਰਨਾ:
1. ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥ Raga Gaurhee 1, 17, 2:2 (P: 156).
2. ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਘਰੁ ਕਾਲਿ ਗਰਸੂਆ ॥ Raga Gaurhee 5, 127, 1:2 (P: 206).

SGGS Gurmukhi-English Dictionary
[Sk. P. n.] Snake, cobra, serpent
SGGS Gurmukhi-English Data provided by Harjinder Singh Gill, Santa Monica, CA, USA.

English Translation
n.m. cobra, Naja naja; fem. ਨਾਗਣ.

Mahan Kosh Encyclopedia

ਸੰ. ਨਾਮ/n. ਹਾਥੀ. ਹਸ੍ਤੀ. “ਆਰੂੜ ਤੇ ਅਸ੍ਤ ਰਥ ਨਾਗਹ.” (ਸਹਸ ਮਃ ੫) “ਗੁਰੁਵਚ ਅੰਕੁਸ, ਨਾਗ ਮਨ.” (ਨਾਪ੍ਰ) 2. ਸਰਪ. ਸੱਪ. “ਪੱਛਿ ਪਸੂ ਨਗ ਨਾਗ ਨਰਾਧਿਪ.” (ਅਕਾਲ) 3. ਸ਼ਰੀਰ ਵਿੱਚ ਇੱਕ ਵਾਯੁ (ਪਵਨ), ਜਿਸ ਤੋਂ ਡਕਾਰ ਦਾ ਹੋਣਾ ਲਿਖਿਆ ਹੈ. “ਨਾਗ ਔਰ ਕੂਰਮ ਕ੍ਰਿਕਲ ਦੇਵਦੱਤ ਲਖੋ.” (ਨਾਪ੍ਰ) ਦੇਖੋ- ਦਸਪ੍ਰਾਣ। 4. ਕਦ੍ਰੁ ਤੋਂ ਕਸ਼੍ਯਪ ਦੀ ਸੰਤਾਨ, ਜਿਸ ਤੋਂ ਨਾਗਵੰਸ਼ ਚੱਲਿਆ ਹੈ. ਇਸ ਵੰਸ਼ ਦੇ ਹੀ ਰਾਜਿਆਂ ਦਾ ਜਨਮੇਜਯ ਨੇ ਨਾਸ਼ ਕੀਤਾ ਸੀ. ਇਤਿਹਾਸਵੇੱਤਾ ਆਖਦੇ ਹਨ ਕਿ ਸ਼ਕਵੰਸ਼ ਦੀ ਹੀ ਇੱਕ ਸਾਖ ਨਾਗਵੰਸ਼ ਹੈ. ਜਦ ਸਿੰਕਦਰ ਭਾਰਤ ਵਿੱਚ ਆਇਆ ਤਦ ਤਕ੍ਸ਼ਸ਼ਿਲਾ ਦਾ ਰਾਜਾ ਨਾਗਵੰਸ਼ੀ ਸੀ, ਜਿਸ ਨੇ ਵਡੇ ਵਡੇ ਸੱਪ ਪਾਲੇ ਹੋਏ ਸਨ ਅਰ ਉਨ੍ਹਾਂ ਦੀ ਨਿੱਤ ਪੂਜਾ ਹੁੰਦੀ ਸੀ। 5. ਸੰਧੂਰ. ਸਿੰਦੂਰ। 6. ਇੱਕ ਨਦੀ. ਦੇਖੋ- ਨਾਗਪੁਰ 2। 7. ਕਾਸ਼. ਚਸ਼ਮਾ. ਜਲ ਦਾ ਸ੍ਰੋਤ. ਜਿਵੇਂ- ਅਨੰਤ ਨਾਗ ਵੈਰੀ ਨਾਗ{1219} ਆਦਿ.

Footnotes:
{1219} ਅਨੰਤ ਨਾਗ ਚਸ਼ਮੇ ਤੋਂ ਪਾਸ ਦੀ ਆਬਾਦੀ ਦਾ ਨਾਮ ਭੀ ਅਨੰਤਨਾਗ ਹੋ ਗਿਆ ਹੈ. ਇਸ ਸ਼ਹਰ ਦਾ ਨਾਮ ਮੁਸਲਮਾਨਾ ਨੇ ਇਸਲਾਮਾਬਾਦ ਰੱਖ ਦਿੱਤਾ ਸੀ. ਵੈਰੀ ਨਾਗ ਚਸ਼ਮਾ, (ਜਿਸ ਨੂੰ ਜਹਾਂਗੀਰ ਵੀਰ ਨਾਗ ਲਿਖਦਾ ਹੈ) ਜੇਹਲਮ ਨਦੀ ਦਾ ਮੁੱਢ ਹੈ, ਕਸ਼ਮੀਰ ਵਿੱਚ ਇਹ ਬਹੁਤ ਹੀ ਮਨੋਹਰ ਥਾਂ ਹੈ. ਹਿਜਰੀ ਸਨ ੧੦੨੯ (A: D. ੧੬੨੦) ਵਿੱਚ ਜਹਾਂਗੀਰ ਬਾਦਸ਼ਾਹ ਨੇ ਇਸ ਚਸ਼ਮੇ ਨੂੰ ਸੁੰਦਰ ਬਣਵਾਇਆ. ਸਨ ਹਿਜਰੀ ੧੦੩੬ (A: D. ੧੬੨੭) ਵਿੱਚ ਸ਼ਹਾਜਹਾਂ ਨੇ ਹੈਦਰ ਅਹਿਲਕਾਰ ਦੀ ਮਾਰਫਤ ਇਸ ਦੇ ਆਸ ਪਾਸ ਸੁੰਦਰ ਇਮਾਰਤ ਬਣਵਾਈ. ਵੈਰੀ ਨਾਗ ਤੋਂ ਇੱਕ ਸੈਕੰਡ ਵਿੱਚ ੭੦ ਕ੍ਯੂਸੇਕ (Cusecs). ਫੁਟ ਪਾਨੀ ਨਿਕਲਦਾ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits