Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖārṇā. ਆਸਰਿਤ, ਆਸਰਾ ਦਿਤੀ ਹੋਈ। support. ਉਦਾਹਰਨ: ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥ Raga Maaroo 5, Solhaa 6, 1:3 (P: 1076).
|
Mahan Kosh Encyclopedia |
ਸੰ. ਨਾਮ/n. ਧਾਰਣ ਕਰਨ ਦੀ ਕ੍ਰਿਯਾ. “ਸਗਲ ਤੁਮਾਰੀ ਧਾਰਣਾ.” (ਮਾਰੂ ਸੋਲਹੇ ਮਃ ੫) 2. ਅੰਤਹਕਰਣ ਦੀ ਉਹ ਵ੍ਰਿੱਤਿ, ਜੋ ਬਾਤ ਨੂੰ ਧਾਰਣ ਕਰਦੀ ਹੈ. ਸਮਝ। 3. ਦ੍ਰਿੜ੍ਹ ਨਿਸ਼ਚਾ। 4. ਯੋਗਮਤ ਅਨੁਸਾਰ ਮਨ ਦੀ ਉਹ ਟਿਕੀਹੋਈ ਹਾਲਤ, ਜਿਸ ਵਿਚ ਹੋਰ ਸਾਰੇ ਭਾਵ ਭੁੱਲਕੇ ਕੇਵਲ ਬ੍ਰਹਮ ਦਾ ਧ੍ਯਾਨ ਰਹਿਂਦਾ ਹੈ।{1176} 5. ਧਰਮ ਦੀ ਰਹਤ। 6. ਛੰਦਪਾਠ ਅਤੇ ਗਾਉਣ ਦੀ ਰੀਤਿ. Footnotes: {1176} “देश बन्धञ्चित्तस्य धारणा.” (ਯੋਗਦਰਸ਼ਨ, ਵਿਭੂਤਿਪਾਦ, ਸੂਤ੍ਰ ੧).
Mahan Kosh data provided by Bhai Baljinder Singh (RaraSahib Wale);
See https://www.ik13.com
|
|