Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏarbār(i). 1. ਦਰਬਾਰ ਵਿਚ, ਰਾਜਸਭਾ ਵਿਚ। 2. ਦਰਬਾਰ ਨਾਲ। 3. ਦਰਬਾਰੀ, ਦਰਬਾਰ ਵਿਚ ਬੈਠਣ ਵਾਲਾ। 1. in the royal court. 2. with the royal court. 3. courtiers.
ਉਦਾਹਰਨਾ:
1. ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥ Raga Sireeraag 3, 38, 1:2 (P: 28).
2. ਸਿਫਤੀ ਗੰਢੁ ਪਵੈ ਦਰਬਾਰਿ ॥ Raga Maajh 1, Vaar 12, Salok, 1, 2:14 (P: 143).
3. ਮੇਟੀ ਜਾਤਿ ਹੂਏ ਦਰਬਾਰਿ ॥ Raga Gond Ravidas, 1, 3:3 (P: 875).

Mahan Kosh Encyclopedia

ਨਾਮ/n. ਦਰਬਾਰ ਵਿੱਚ ਬੈਠਣ ਵਾਲਾ. ਸਭਾਸਦ. “ਮੇਟੀ ਜਾਤਿ, ਹੂਏ ਦਰਬਾਰਿ.” (ਗੌਂਡ ਰਵਿਦਾਸ){1107} “ਹਮ ਗੁਰਿ ਕੀਏ ਦਰਬਾਰੀ.” (ਆਸਾ ਮਃ ੫) 2. ਦਰਬਾਰ ਦੇ ਕਰਮਚਾਰੀ ਨੇ. ਰਿਆਸਤ ਦੇ ਅਹਿਲਕਾਰ ਨੇ. “ਪੰਚ ਕ੍ਰਿਸਾਨਵਾ ਭਾਗਿ ਗਏ, ਲੈ ਬਾਧਿਓ ਜੀਉ ਦਰਬਾਰੀ.” (ਮਾਰੂ ਕਬੀਰ) ਪੰਜ ਕਾਸ਼ਤਕਾਰ (ਗ੍ਯਾਨ ਇੰਦ੍ਰਿਯ) ਨੱਠਗਏ, ਯਮ ਨੇ ਜੀਵ ਨੂੰ ਫੜਕੇ ਬੰਨ੍ਹਲਿਆ। 3. ਦਰਬਾਰ ਵਿੱਚ। 4. ਦਰ (ਦ੍ਵਾਰ) ਤੇ. “ਠਾਢੇ ਦਰਬਾਰਿ.” (ਬਿਲਾ ਕਬੀਰ)
5. ਪਿੰਡ ਮਜੀਠੇ (ਜਿਲਾ ਅਮ੍ਰਿਤਸਰ) ਦਾ ਵਸਨੀਕ ਲੂੰਬਾ ਖਤ੍ਰੀ ਭਾਈ ਦਰਬਾਰੀ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ. ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ।
6. ਕਾਨੜੇ ਰਾਗ ਦੀ ਇੱਕ ਜਾਤਿ ਦਰਬਾਰੀ ਹੈ. ਇਹ ਆਸਾਵਰੀ ਠਾਟ ਦਾ ਸ਼ਾੜਵ ਸੰਪੂਰਣ ਰਾਗ ਹੈ. ਆਰੋਹੀ ਵਿੱਚ ਧੈਵਤ ਵਰਜਿਤ ਹੈ. ਰਿਸ਼ਭ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਨਿਸ਼ਾਦ ਅਤੇ ਪੰਚਮ ਦੀ ਸੰਗਤਿ ਰਹਿਂਦੀ ਹੈ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਰ ਹੈ.

Footnotes:
{1107} ਇਸ ਦਾ ਭਾਵ ਹੈ ਕਿ ਜਾਤਿ ਅਭਿਮਾਨੀ ਕਰਤਾਰ ਦੀ ਸਭਾ ਦੇ ਅਧਿਕਾਰੀ ਨਹੀਂ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits