Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaᴺṯar. ਟੂਣਾ, ਜਾਦੂ। spell, magic charm. ਉਦਾਹਰਨ: ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ॥ Saw-yay, Guru Arjan Dev, 9:2 (P: 1389).
|
Mahan Kosh Encyclopedia |
ਸੰ. तन्त्र्. ਧਾ. ਫੈਲਾਉਣਾ, ਵਿਸ੍ਤਾਰ ਕਰਨਾ, ਕੁਟੰਬ ਪਾਲਣਾ। 2. ਨਾਮ/n. ਵਸਤ੍ਰ. ਕਪੜਾ। 3. ਕੁਟੰਬ ਦੇ ਪਾਲਣ ਦੀ ਕ੍ਰਿਯਾ। 4. ਸਿੱਧਾਂਤ। 5. ਔਸ਼ਧ. ਦਵਾ। 6. ਕਾਰਣ. ਹੇਤੁ. ਸਬਬ। 7. ਉਪਾਯ. ਜਤਨ। 8. ਰਾਜ੍ਯ। 9. ਰਾਜ੍ਯ ਦਾ ਪ੍ਰਬੰਧ। 10. ਸੈਨਾ. ਫ਼ੌਜ। 11. ਸਮੂਹ. ਸਮੁਦਾਯ। 12. ਆਨੰਦ। 13. ਘਰ। 14. ਧਨ। 15. ਕੁਲ. ਵੰਸ਼। 16. ਕ਼ਸਮ. ਪ੍ਰਤਿਗ੍ਯਾ। 17. ਟੂਣਾ. ਜਾਦੂ. “ਜੰਤ੍ਰ ਮੰਤ੍ਰ ਨ ਤੰਤ੍ਰ ਜਾਕੋ ਆਦਿਪੁਰਖ ਅਪਾਰ.” (ਅਕਾਲ) 18. ਅਧੀਨਤਾ. ਵਸ਼ਿਕਾਰ. “ਨਮੋ ਏਕ ਤੰਤ੍ਰੇ ਨਮੋ ਏਕ ਤੰਤ੍ਰੇ.” (ਅਕਾਲ) 19. ਨੀਤਿਵਿਦ੍ਯਾ। 20. ਸ਼ਾਸਤ੍ਰ. ਦੇਖੋ- ਤੰਤ੍ਰ ਸ਼ਾਸਤ੍ਰ। 21. ਤਾਰ. ਧਾਤੁ ਜਾਂ ਤੰਦ ਦੀ ਤਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|