Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧas. 1. ਤੈਸਾ, ਤੇਹੋ ਜਿਹਾ। 2. ਤਿਸ ਦਾ, ਉਸ ਦਾ। 1. as such. 2. his. ਉਦਾਹਰਨਾ: 1. ਜਸ ਓਹੁ ਹੈ ਤਸ ਲਖੈ ਨ ਕੋਈ ॥ Raga Gaurhee, Kabir, Baavan Akhree, 2:4 (P: 340). 2. ਜਸ ਅਦੇਖਿ ਤਸ ਰਾਖਿ ਬਿਚਾਰਾ ॥ Raga Gaurhee, Kabir, Baavan Akhree, 24:2 (P: 341).
|
SGGS Gurmukhi-English Dictionary |
[P. pro.] His
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. तादृश- ਤਾਦ੍ਰਿਸ਼. ਵਿ. ਤੈਸਾ. ਓਹੋ ਜੇਹਾ. ਤੇਹਾ. “ਯਥਾ ਮੁਕਰ ਨਿਰਮਲ ਅਤਿ ਹੋਵੈ। ਜਸ ਮੁਖ ਕਰ, ਤਸ ਤਿਸ ਮਹਿਂ ਜੋਵੈ.” (ਗੁਪ੍ਰਸੂ) 2. ਤਸ੍ਯ. ਛੀਵਾਂ ਕਾਰਕ. ਤਿਸ ਦਾ. ਤਿਸ ਦੇ. “ਜੈਦੇਵ ਆਇਓ ਤਸ ਸਫੁਟੰ.” (ਗੂਜ ਜੈਦੇਵ) ਦੇਖੋ- ਸਫੁਟ। 3. ਨਾਮ/n. ਤਸਕਰ (ਚੋਰ) ਦਾ ਸੰਖੇਪ. “ਭਵਨ ਭਯਾਨ ਅੰਧਕਾਰ ਤ੍ਰਾਸ ਤਸ ਕੋ.” (ਭਾਗੁ ਕ) 4. ਡਿੰਗ. ਤ੍ਰਿਖਾ. ਪਿਆਸ. ਦੇਖੋ- ਤਸੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|