Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Daᴺdī. 1. ਸੋਟੀ ਵੀਣਾ ਦੀ ਜਿਸ ਦੇ ਦੁਹਾਂ ਸਿਰਿਆਂ ਤੇ ਤੂੰਬੇ ਜੜੇ ਹੁੰਦੇ ਹਨ। 2. ਤਕੜੀ ਦੀ ਸੋਟੀ ਜਿਸ ਦੇ ਦੁਹਾਂ ਪਾਸਿਆਂ ਤੇ ਛਾਬੇ ਬੰਨ੍ਹੇ ਹੂੰਦੇ ਹਨ । 1. stick of musical instrument Veena on whose both side hallow guards are attached. 2. stick of a balance on whose both sides pans are tied.
ਉਦਾਹਰਨਾ:
1. ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥ Raga Raamkalee 3, Asatpadee 1, 5:1 (P: 908).
2. ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥ Raga Maaroo 1, 11, 3:1 (P: 992).

SGGS Gurmukhi-English Dictionary
[P.n.] Cross-beam on scale
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. horizontal bar of a weighting scale; stem, pedicel, peduncle; leaf stalk, petiole; footpath, footway; earring; full stop bar in Punjabi or Hindi writing. (2) n.m. name of a mendicant order.

Mahan Kosh Encyclopedia

ਨਾਮ/n. ਛੋਟਾ ਦੰਡ. ਸੋਟੀ। 2. ਤਰਾਜ਼ੂ ਦੀ ਛਟੀ, ਜਿਸ ਨਾਲ ਦੇਵੋਂ ਪਲੜੇ ਬੱਧੇ ਰਹਿਂਦੇ ਹਨ. “ਜਿਹਬਾ ਡੰਡੀ, ਇਹੁ ਘਟੁ ਛਾਬਾ.” (ਮਾਰੂ ਮਃ ੧) 3. ਦੰਡ ਜੇਹੀ ਸਿੱਧੀ ਪਗਡੰਡੀ। 4. ਵੀਣਾ ਦਾ ਦੰਡ, ਜਿਸ ਦੇ ਦੋਹੀਂ ਪਾਸੀਂ ਤੂੰਬੇ ਜੜੇ ਹੁੰਦੇ ਹਨ ਅਤੇ ਸੁਰਾਂ ਦੇ ਬੰਦ ਹੋਇਆ ਕਰਦੇ ਹਨ. “ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸਰੀਰ ਕਰਿ ਡੰਡੀ.” (ਰਾਮ ਅ: ਮਃ ੩) ਦੇਖੋ- ਪਤ। 5. ਸੰ. दण्डिन्. ਵਿ. ਡੰਡਾ ਰੱਖਣ ਵਾਲਾ। 6. ਨਾਮ/n. ਸੰਨ੍ਯਾਸੀ. “ਕਹੂੰ ਡੰਡੀ ਹ੍ਵੈ ਪਧਾਰੇ.” (ਅਕਾਲ) 7. ਇੱਕ ਪ੍ਰਕਾਰ ਦੀ ਪਾਲਕੀ. ਦੇਖੋ- ਡਾਂਡੀ ੫.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits