Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaikār(u). ਜੈ ਦੀ ਧੁਨੀ, 'ਜੈ' ਸ਼ਬਦ ਦਾ ਉਚੇ ਸੁਰ ਨਾਲ ਉਚਾਰਣ, ਇਕ ਪ੍ਰਕਾਰ ਦੀ ਸਤਿਕਾਰ ਭਰੀ ਬੰਧਨਾ ਵਡਿਆਈ, ਸਿਫਤ। proclamation of victory, ovation.
ਉਦਾਹਰਨ:
ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥ Raga Sireeraag 1, Asatpadee 28, 17:3 (P: 72).
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥ (ਫਤਹਿ ਕੀਤੀ, ਸਫਲਤਾ ਬਖਸ਼ੀ). Raga Sireeraag 4, Vaar 16:5 (P: 89).
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥ (ਬੰਧਨਾ, ਨਮਸਕਾਰ). Raga Gaurhee 3, 28, 4:3 (P: 160).
ਈਹਾ ਸੁਖੁ ਦਰਗਹ ਜੈਕਾਰੁ ॥ (ਸਫਲਤਾ, ਫਤਹਿ). Raga Gaurhee 5, Sukhmanee 19, 7:8 (P: 289).
ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ Raga Devgandhaaree 5, 23, 2:1 (P: 532).
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ (ਯਸ). Raga Sorath 4, Vaar 25, Salok, 4, 1:6 (P: 652).
ਦੇਵਣਹਾਰੇ ਕਉ ਜੈਕਾਰੁ ॥ (ਬੰਧਨਾ, ਕਰਤਗਤਾ ਦਾ ਪ੍ਰਗਟਾ, ਧੰਨਵਾਦ). Raga Bilaaval 3, Vaar-Sat, 1, 5:6 (P: 841).

Mahan Kosh Encyclopedia

(ਜੈਕਾਰ, ਜੈਕਾਰਾ, ਜੈਕਾਰੋ) ਨਾਮ/n. ਜਯਕਾਰ. ਜਯਧ੍ਵਨਿ. ਜੈ ਸ਼ਬਦ ਦਾ ਉੱਚੇ ਸੁਰ ਨਾਲ ਉੱਚਾਰਣ. ਵਾਹਗੁਰੂ ਜੀ ਕੀ ਫਤਹ ਅਤੇ ਸੱਤ ਸ੍ਰੀ ਅਕਾਲ ਦਾ ਨਅ਼ਰਹ. “ਸੰਤ ਸਭਾ ਕਉ ਸਦਾ ਜੈਕਾਰੁ.” (ਗਉ ਮਃ ੫)
ਖਾਲਸੇ ਦਾ ਜੈਕਾਰਾ ਇਹ ਹੈ:-
ਸਭ ਧਰਤੀ ਹਲਚਲ ਭਈ ਛੋਡ੍ਯੋ ਘਰਬਾਰਾ,
ਸ਼ਾਹ ਪਾਤਸ਼ਾਹ ਅਮੀਰੜੇ ਖਪਿ ਹੋਏ ਛਾਰਾ,
ਸਤਿਗੁਰੁ ਬਾਝਹੁ ਕੋ ਨਹੀਂ ਭੈ ਕਾਟਨਹਾਰਾ,
ਚੜ੍ਹਿਆ ਗੁਰੁ ਗੋਬਿੰਦ ਸਿੰਘ ਲੈ ਧਰਮ ਨਗਾਰਾ.
ਭੇਖੀ ਭਰਮੀਆਂ ਦੀ ਸਭਾ ਉਠਾਇਕੇ, ਦਬੜੂ ਘੁਸੜੂ ਨੂੰ ਭਾਜੜਾਂ ਪਾਇਕੇ, ਖੋਟੇ ਖਚਰੇ ਦੀ ਸਫਾ ਸਮੇਟਕੇ ਗੁਰ ਸਿੰਘਾਂ ਰਚਿਆ ਜੈਕਾਰਾ, ਜੋ ਗੱਜਕੇ ਬੁਲਾਵੇ ਸੋ ਗੁਰੂ ਕਾ ਪਿਆਰਾ- ਸਤਿ ਸ੍ਰੀ ਅਕਾਲ, ਗੁਰਬਰ ਅਕਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits