Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaṯ(i). 1. ਜਾਤੀ, ਜ਼ਾਤ। 2. ਜਤੀ, ਇੰਦ੍ਰੀਆਂ ਨੂੰ ਕਾਬੂ ਵਿਚ ਰੱਖਨ ਵਾਲਾ। 3. ਜਿਥੇ। 1. caste. 2. celibates. 3. wheresoever.
ਉਦਾਹਰਨਾ:
1. ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥ Raga Sireeraag 4, Vannjaaraa 1, 5:4 (P: 82).
2. ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥ Raga Bhairo 5, 15, 2:1 (P: 1139).
3. ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥ Raga Kaanrhaa 5, 50, 1:2 (P: 1308).

SGGS Gurmukhi-English Dictionary
[var.] From Jata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਯਤਿ। 2. ਜਾਤਿ. “ਜਤਿ ਮੇਰੀ ਪਤਿ ਮੇਰੀ ਧਨ ਹਰਿ ਨਾਮ.” (ਸੂਹੀ ਮਃ ੫) 3. ਸੰਗੀਤ ਅਨੁਸਾਰ ਗਾਯਨ ਦੀ ਧਾਰਣਾ ਦਾ ਨਾਉਂ ਜਤਿ (ਯਤਿ) ਹੈ. ਅਤੇ ਮ੍ਰਿਦੰਗ ਦੇ ਬੋਲ ਦਾ ਜਿੱਥੇ ਵਿਸ਼੍ਰਾਮ ਹੋਵੇ ਉਸ ਦੀ ਭੀ ਜਤਿ ਸੰਗ੍ਯਾ ਹੈ. ਡਾਕਟਰ ਚਰਨ ਸਿੰਘ ਜੀ ਨੇ “ਸ੍ਰੀ ਗੁਰੂ ਗ੍ਰੰਥਬਾਣੀ ਬੇਉਰੇ” ਵਿੱਚ ਲਿਖਿਆ ਹੈ ਕਿ- ਜਤਿ, ਗਤਿ, ਸਾਥ, ਇਹ ਤਿੰਨੇ ਜੋੜੀ ਦੇ ਕਰਤਬ ਹਨ. ਜਿਸ ਵੇਲੇ ਸੱਜਾ ਹੱਥ ਗਤਿ ਦਾ ਕੰਮ ਕਰੇ, ਅਰਥਾਤ- ਗਤਿ ਵਾਕਰ ਉਂਗਲੀਆਂ ਵਿੱਚੋਂ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰੇ, ਅਤੇ ਖੱਬਾ ਹੱਥ ਸਾਥ ਵਾਕਰ ਖੁਲਾਸਾ ਵਜਾਏ, ਤਾਂ ਉਸ ਨੂੰ ਜਤਿ ਕਹਿੰਦੇ ਹਨ. ਅਤੇ ਜਦੋਂ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ ਕੱਢਣ ਜੋ ਪਾਟਾਛਰ ਕਹੀਦੇ ਹਨ ਅਤੇ ਆਵਾਜ ਵੀ ਨਰਮ ਨਰਮ ਨਿਕਲੇ, ਉਸ ਨੂੰ ਗਤਿ ਕਹਿੰਦੇ ਹਨ. ਜਦ ਦੋਵੇਂ ਹੱਥ ਖੁਲ੍ਹੇ ਕੰਮ ਕਰਨ ਅਤੇ ਆਵਾਜ ਵੀ ਖੁਲ੍ਹੀ ਨਿਕਲੇ (ਜਿਸ ਨੂੰ ਕੜ ਕੁੱਟ ਆਖਦੇ ਹਨ) ਤਾਂ ਉਸ ਦੀ ਸੰਗ੍ਯਾ ਸਾਥ ਹੁੰਦੀ ਹੈ. ਦੇਖੋ- ਬਿਲਾਵਲ ਮਃ ੧ ਥਿਤੀ, ਘਰੁ ੧੦ ਜਤਿ। 4. ਕ੍ਰਿ.ਵਿ. ਯਤ੍ਰ. ਜਿੱਥੇ. ਜਹਾਂ. “ਜਤਿ ਜਾਤ ਸਦਾ ਕਾਲ ਹਈ.” (ਕਾਨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits