Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖā-i-ā. 1. ਅਕਸ, ਪ੍ਰਤਿਬਿੰਬ। 2. ਫੈਲਿਆ, ਖਿਲਰਿਆ। 3. ਛਤਿਆ ਹੋਇਆ (ਮਹਾਨਕੋਸ਼)। 4. ਪਰਛਾਵਾਂ ਭਾਵ ਅਸਰ। 5. ਛਾਂ, ਸਾਇਆ ਭਾਵ ਚਲਾਇਮਾਨ, ਨਾਸ਼ਮਾਨ। 6. ਛਾਂ ਭਾਵ ਅਵਿਦਿਆ। 7. ਸੁਆਹ। 8. ਛਾਇਆ ਭਾਵ ਓਟ, ਆਸਰਾ। 9. ਭਰਮ, ਚਲਾਇਮਾਨ ਭਾਵ ਮਾਇਆ। 10. ਪਸਾਰਾ, ਵਰਤਾ (ਭਾਵ)। 11. ਛਾਂ।
ਉਦਾਹਰਨਾ:
1. ਆਪੇ ਮਾਇਆ ਆਪੇ ਛਾਇਆ ॥ (ਭਾਵ ਜੀਵਾਤਮਾ). Raga Maajh 3, Asatpadee 27, 5:1 (P: 125).
ਸਭੁ ਜਗੁ ਦੇਖਿਆ ਮਾਇਆ ਛਾਇਆ ॥ (ਮਾਇਆ ਦੇ ਅਕਸ (ਪਰਦੇ) ਹੇਠਾਂ). Raga Aaasaa 1, 17, 4:3 (P: 354).
2. ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥ Raga Gaurhee 4, 65, 4:1 (P: 173).
ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥ (ਪ੍ਰਵੇਸ਼ ਕਰਕੇ). Raga Aaasaa 1, 8, 3:2 (P: 351).
ਜਪਿ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ॥ (ਵਿਆਪਕ). Raga Soohee 5, Chhant 8, 4:3 (P: 782).
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ (ਪਸਰਿਆ). Raga Soohee 5, Chhant 10, 1:2 (P: 783).
3. ਊਚੇ ਮੰਦਰ ਸੁੰਦਰ ਛਾਇਆ ॥ Raga Gaurhee 5, 71, 1:2 (P: 175).
ਅਵਗਣ ਮਾਰਿ ਗੁਣੀ ਘਰੁ ਛਾਇਆ ਪੂਰੈ ਪੁਰਖਿ ਬਿਧਾਤੈ ॥ (ਛਤਿਆ). Raga Soohee 1, Chhant 3, 2:4 (P: 765).
4. ਸਾਚ ਮਹਲਿ ਗੁਰਿ ਅਲਖੁ ਲਖਾਇਆ ਨਿਹਚਲ ਮਹਲੁ ਨਹੀ ਛਾਇਆ ਮਾਇਆ ॥ (ਮਾਇਆ ਦਾ ਅਸਰ). Raga Gaurhee 1, Asatpadee 15, 8:1, 2 (P: 228).
5. ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥ Raga Gaurhee 5, Sukhmanee 5, 3:3 (P: 268).
ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ ॥ Raga Dhanaasaree 1, Chhant 3, 1:5 (P: 689).
6. ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥ Raga Aaasaa 1, Patee, 10:1 (P: 433).
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ (ਭਰਮ, ਅਵਿਦਿਆ). Raga Aaasaa 1, Vaar 7ਸ, 1, 1:13 (P: 466).
ਉਦਾਹਰਨ:
ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥ (ਅਗਿਆਨਤਾ ਦਾ ਹਨੇਰਾ). Raga Goojree 1, Asatpadee 2, 3:1 (P: 504).
7. ਨਿੰਦਕ ਕੈ ਮੁਖਿ ਛਾਇਆ ॥ Raga Sorath 5, 84, 1:2 (P: 629).
8. ਛਾਇਆ ਪ੍ਰਭਿ ਛਤ੍ਰਪਤਿ ਕੀਨ੍ਹ੍ਹੀ ਸਗਲੀ ਤਪਤਿ ਬਿਨਾਸੀ ਰਾਮ ॥ Raga Soohee 5, Asatpadee Chhant 7, 3:1 (P: 781).
9. ਛਾਇਆ ਛੂਛੀ ਜਗਤੁ ਭੁਲਾਨਾ ॥ Raga Raamkalee 1, Oankaar, 24:5 (P: 932).
10. ਰਜ ਤਮ ਸਤ ਕਲ ਤੇਰੀ ਛਾਇਆ ॥ Raga Maaroo 1, Solhaa 18, 2:1 (P: 1038).
11. ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ Raga Tukhaaree 1, Baarah Maahaa, 8:4 (P: 1108).

SGGS Gurmukhi-English Dictionary
[Sk. n.] Shade, reflection
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਛਾਂ and ਸਾਇਆ shade, shadow; spirit esp. evil spirit, phantasm, fantasy, apparition, creation of imagination.

Mahan Kosh Encyclopedia

ਸੰ. ਛਾਯਾ. ਨਾਮ/n. ਸੂਰਜ ਦੇ ਪ੍ਰਕਾਸ਼ ਨੂੰ ਛਿੰਨ ਕਰਨ ਵਾਲੀ, ਛਾਉਂ. ਸਾਯਹ. “ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ.” (ਟੋਡੀ ਮਃ ੫) 2. ਰਖ੍ਯਾ (ਰਕ੍ਸ਼ਾ). “ਛਾਇਆ ਪ੍ਰਭਿ ਛਤ੍ਰਪਤਿ ਕੀਨੀ.” (ਸੂਹੀ ਛੰਤ ਮਃ ੫) 3. ਅਵਿਦ੍ਯਾ. “ਹਉ ਵਿਚਿ ਮਾਇਆ, ਹਉ ਵਿੱਚ ਛਾਇਆ.” (ਵਾਰ ਆਸਾ) “ਛਾਇਆ ਛੂਛੀ ਜਗਤ ਭੁਲਾਨਾ.” (ਓਅੰਕਾਰ) 4. ਪ੍ਰਤਿਬਿੰਬ. ਅ਼ਕਸ. ਭਾਵ- ਜੀਵਾਤਮਾ. “ਆਪੇ ਮਾਇਆ, ਆਪੇ ਛਾਇਆ.” (ਮਾਝ ਅ: ਮਃ ੩) 5. ਅਸਰ. ਤਾਸੀਰ. “ਜੋ ਪਢਕਰ ਉਪਦੇਸ ਬਤਾਵੈ। ਆਪ ਨਹੀਂ ਸੁਭ ਕਰਮ ਕਮਾਵੈ। ਤਿਸ ਕੀ ਛਾਯਾ ਪਰਹਿ ਨ ਕਿਸ ਪੈ.” (ਗੁਪ੍ਰਸੂ) 6. ਸੂਰਜ ਦੀ ਇਸਤ੍ਰੀ. ਮਹਾਭਾਰਤ ਵਿੱਚ ਕਥਾ ਹੈ ਕਿ ਵਿਸ਼੍ਵਕਰਮਾ ਦੀ ਪੁਤ੍ਰੀ ਸੰਗ੍ਯਾ (संज्ञा) ਸੂਰਜ ਨੂੰ ਵਿਆਹੀਗਈ. ਉਹ ਸੂਰਜ ਦਾ ਤੇਜ ਨਾ ਸਹਾਰਕੇ ਆਪਣੇ ਜੇਹੀ ਇੱਕ ਇਸਤ੍ਰੀ “ਛਾਯਾ” ਸੂਰਜ ਦੇ ਘਰ ਛੱਡਕੇ ਚਲੀਗਈ. ਛਾਯਾ ਦੇ ਉਦਰ ਤੋਂ ਸੂਰਜ ਦੇ ਪੁਤ੍ਰ ਸਾਵਰਣਿ ਅਤੇ ਸ਼ਨੈਸ਼੍ਚਰ ਹੋਏ.
ਦਿਨਪਤਿ ਜਬੈ ਤ੍ਰਾਸ ਉਪਜਾਯੋ,
ਛਾਯਾ ਸਾਚ ਵ੍ਰਿਤਾਂਤ ਬਤਾਯੋ,
ਤੁਮਦਾਰਾ ਗਮਨੀ ਪਿਤ ਓਰ,
ਮੁਝ ਕੋ ਗਈ ਰਾਖ ਇਸ ਠੌਰ. (ਗੁਪ੍ਰਸੂ)
ਦੇਖੋ- ਸੰਗ੍ਯਾ ੪। 7. ਭੂਤ ਪ੍ਰੇਤ ਦਾ ਆਵੇਸ਼. “ਭੇਵ ਲਖੋ ਕਿ ਪਰੀ ਤਿਂਹ ਛਾਯਾ.” (ਨਾਪ੍ਰ) 8. ਪ੍ਰਭਾ. ਦੀਪ੍ਤਿ. ਚਮਕ. ਕਾਂਤਿ. ਸ਼ੋਭਾ। 9. ਸਮਾਨਤਾ. ਮਿਸਾਲ। 10. ਕਿਸੇ ਗ੍ਰੰਥ ਅਥਵਾ- ਕਾਵ੍ਯ ਦੇ ਭਾਵ ਦੀ ਝਲਕ। 11. ਛਾਰ (ਸੁਆਹ) ਵਾਸਤੇ ਭੀ ਛਾਇਆ ਸ਼ਬਦ ਆਇਆ ਹੈ. “ਨਿੰਦਕ ਕੈ ਮੁਖਿ ਛਾਇਆ.” (ਸੋਰ ਮਃ ੫) 12. ਵਿ. ਆਛਾਦਿਤ. ਢਕਿਆ ਹੋਇਆ. “ਗਹਡੜੜਾ ਤ੍ਰਿਣਿ ਛਾਇਆ.” (ਵਾਰ ਮਾਰੂ ੨ ਮਃ ੫) 13. ਛੱਤਿਆ ਹੋਇਆ. “ਊਚੇ ਮੰਦਰ ਸੁੰਦਰ ਛਾਇਆ.” (ਗਉ ਮਃ ੫) 14. ਫੈਲਿਆ. ਵਿਸਤੀਰਣ. “ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ.” (ਸੂਹੀ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits