Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chīrā. ਪਲਾ, ਵਿਸਤਾਰ, ਖਿਲਾਰਾ (ਸ਼ਬਦਾਰਥ/ਨਿਰਣੈ) : ਬਲ, ਸ਼ਕਤੀ (ਮਹਾਨਕੋਸ਼) ਪਾਟ, ਚੌੜਾਈ, ਵਿਸਤਾਰ (ਸੰਥਿਆ).
ਉਦਾਹਰਨ:
ਕੋਇ ਨ ਜਾਣੈ ਤੇਰਾ ਕੇਵਡੁ ਚੀਰਾ ॥ Raga Aaasaa 1, Sodar, 2, 1:2 (P: 9).

SGGS Gurmukhi-English Dictionary
[n.] (from Sk. Cira) limit
SGGS Gurmukhi-English Data provided by Harjinder Singh Gill, Santa Monica, CA, USA.

English Translation
n.m. cut, incision, lancing (as of a boil); red coloured or sriped turban.

Mahan Kosh Encyclopedia

ਚੀਰਣ ਤੋਂ ਹੋਇਆ ਘਾਉ. ਫੱਟ। 2. ਦੋ ਰਿਆਸਤਾਂ ਦੇ ਇਲਾਕੇ ਨੂੰ ਚੀਰਣ (ਅਲਗ) ਕਰਨ ਵਾਲਾ ਨਿਸ਼ਾਨ. ਸਰਹੱਦੀ ਚਿੰਨ੍ਹ. ਬਾਦਸ਼ਾਹਤ ਦੀ ਹੱਦਬੰਦੀ। 3. ਫ਼ਾ. [چِیرہ] ਦਿਲੇਰੀ. ਬਹਾਦੁਰੀ। 4. ਵਿਜੈ. ਫ਼ਤੇ। 5. ਸਰਬੰਦ।{868} 6. ਬਲ. ਸ਼ਕ੍ਤਿ. “ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ.” (ਸੋਦਰੁ) “ਸਭ ਜਗੁ ਤਿਸ ਕੈ ਵਸਿ ਹੈ, ਸਭ ਤਿਸ ਕਾ ਚੀਰਾ.” (ਮਃ ੩ ਵਾਰ ਗੂਜ ੧) “ਸਭ ਕੋ ਜਮ ਕੇ ਚੀਰੇ ਵਿਚਿ ਹੈ.” (ਮਃ ੩ ਵਾਰ ਬਿਲਾ) “ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ.” (ਸ੍ਰੀ ਮਃ ੩) 7. ਵਿ. ਦਿਲੇਰ. ਬਹਾਦੁਰ। 8. ਉੱਚਾ. ਵੱਡਾ। 9. ਦਾਨਾ। 10. ਗੁਰੁਵਿਲਾਸ ਵਿੱਚ ਚਿਹਰੇ ਦੀ ਥਾਂ ਚੀਰਾ ਸ਼ਬਦ ਆਇਆ ਹੈ- “ਲਿਖੈਂ ਤਾਸ ਚੀਰਾ.” ਦੇਖੋ- ਚਿਹਰਾ ਲਿਖਣਾ। 11. ਚੀਰ (ਵਸਤ੍ਰ) ਦਾ ਬਹੁ ਵਚਨ. “ਲਾਂਬੀ ਗ੍ਰੀਵ ਬਨ੍ਯੋ ਸਿਰ ਚੀਰਾ। ਅਪਰ ਸਰੀਰ ਬਿਖੈ ਵਰ ਚੀਰਾ.” (ਗੁਪ੍ਰਸੂ).

Footnotes:
{868} ਰਾਜਪੂਤਾਨੇ ਵੱਲ ਕਈਰੰਗੇ ਸਰਬੰਦ ਨੂੰ ਚੀਰਾ ਸਦਦੇ ਹਨ. ਪੰਜਾਬੀ ਵਿੱਚ ਵਸਤ੍ਰ, ਲੜ (ਦਾਮਨ) ਆਦਿ ਅਰਥ ਜੋ ਚੀਰਾ ਦਿੰਦਾ ਹੈ, ਉਸ ਦਾ ਮੂਲ ਭੀ ਇਹੀ ਫ਼ਾਰਸੀ ਸ਼ਬਦ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits