Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gāhā. 1. ਗਾਓ। 2. ਵਿਚਾਰਾਂ, ਗਾਹਵਾਂ। 1. sing. 2. contemplate, ponder, meditate. ਉਦਾਹਰਨਾ: 1. ਹਰਿ ਕੈ ਰੰਗਿ ਸਦਾ ਗੁਣ ਗਾਹਾ ॥ Raga Jaitsaree 4, 8, 2:2 (P: 698). ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥ (ਗਾਏ ਜਾਂਦੇ ਹਨ). Raga Soohee 5, 26, 1:1 (P: 742). 2. ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥ Raga Maaroo 3, Solhaa 10, 11:3 (P: 1054).
|
SGGS Gurmukhi-English Dictionary |
[Var.] From Gāu.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਗਾਥਾ. ਕਥਾ. “ਹਰਿ ਕੈ ਰੰਗ ਸਦਾ ਗੁਣਗਾਹਾ.” (ਜੈਤ ਮਃ ੪) 2. ਗਾਯਨ. ਗਾਨ. “ਗੁਣ ਗੋਪਾਲ ਪ੍ਰਭੁ ਕੇ ਨਿਤ ਗਾਹਾ.” (ਸੂਹੀ ਮਃ ੫) 3. ਇੱਕ ਛੰਦ, ਜੋ ਦੋ ਤੁਕਾਂ ਦਾ ਹੁੰਦਾ ਹੈ. ਪ੍ਰਤਿ ਤੁਕ ਦੋ ਵਿਸ਼੍ਰਾਮ ਦੇ ਹਿਸਾਬ ਚਾਰ ਪਾਦ ਹੁੰਦੇ ਹਨ. ਪਹਿਲੇ ਦੀਆਂ ਬਾਰਾਂ ਮਾਤ੍ਰਾ, ਦੂਜੇ ਦੀਆਂ ਅਠਾਰਾਂ, ਤੀਜੇ ਦੀਆਂ ਬਾਰਾਂ ਅਰ ਚੌਥੇ ਪਾਦ ਦੀਆਂ ਪੰਦ੍ਰਾਂ ਮਾਤ੍ਰਾ ਅੰਤ ਗੁਰੁ. ਇਸ ਦਾ ਨਾਉਂ “ਆਰਯਾ” ਭੀ ਹੈ.{716} ਉਦਾਹਰਣ- ਗੁਰੁ ਨਾਨਕ ਪਦ ਪਦ੍ਮੰ ਸੁਰ ਨਰ ਮੁਨਿ ਵ੍ਰਿੰਦ ਵੰਦਨੀਯੰ ਭੋ:। ਵੰਦੇਹੰ ਸੁਖਹੇਤੋਰਮਨਸਾ ਵਾਚਾ ਸ਼ਰੀਰੇਣ। (ਅ) ਦੇਖੋ- ਗਾਹਾ ਦੂਜਾ. Footnotes: {716} ਪਿੰਗਲਗ੍ਰੰਥਾ ਨੇ ਅਰਯਾ ਛੰਦ ਦਾ ਲੱਛਣ ਕੀਤਾ ਹੈ- ਪੂਰਵਾਰਧ ਵਿੱਚ ਸੱਤ ਡਗਣ, ਅੰਤ ਗੁਰੁ, ਛੀਵੇਂ ਥਾਂ ਜਗਣ ਅਥਵਾ ਚਾਰ ਲਘੁ. ਉੱਤਰਾਰਧ ਵਿੱਚ ਛੀਵੇਂ ਅਸਥਾਨ ਇੱਕ ਲਘੁ ਜਰੂਰੀ ਹੈ, ਬਾਕੀ ਲੱਛਣ ਪੂਰਵਾਰਧ ਸਮਾਨ ਹੈ. ਇਸ ਛੰਦ ਦੇ ੧, ੩, ੫ ਅਤੇ ੭ ਵੇਂ ਅਸਥਾਨ ਜਗਣ ਕਦੇ ਨਹੀਂ ਹੋਣਾ ਚਾਹੀਏ.
Mahan Kosh data provided by Bhai Baljinder Singh (RaraSahib Wale);
See https://www.ik13.com
|
|