Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gabẖīr. ਡੂੰਘੇ, ਅਥਾਹ। profound, sagacious.
ਉਦਾਹਰਨ:
ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ ॥ Raga Bilaaval 5, 39, 4:1 (P: 810).

SGGS Gurmukhi-English Dictionary
[Var.] From Gambhira
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਗਭੀਰੁ) ਸੰ. गभीर. ਵਿ. ਗੰਭੀਰ. ਡੂੰਘਾ. ਅਥਾਹ. “ਗੁਰਮਤਿ ਗਭੀਰ.” (ਸਵੈਯੇ ਮਃ ੫ ਕੇ) “ਗੁਣਗਭੀਰ ਗੁਣਨਾਇਕਾ!” (ਬਿਲਾ ਮਃ ੫) “ਸਤਿਗੁਰੁ ਗਹਿਰਗਭੀਰੁ ਹੈ.” (ਸ੍ਰੀ ਮਃ ੫)
2. ਨਾੜ ਅਥਵਾ- ਹੱਡ ਵਿੱਚ ਹੋਇਆ ਵਗਣ ਵਾਲਾ ਫੋੜਾ. ਨਾੜੀਵ੍ਰਣ, ਜਿਸ ਦੀ ਜੜ ਡੂੰਘੀ (ਗਭੀਰ) ਹੁੰਦੀ ਹੈ. ਇਹ ਲਹੂ ਦੇ ਵਿਗਾੜ ਤੋਂ ਉਪਜਦਾ ਹੈ, ਇਸ ਲਈ ਲਹੂ ਸਾਫ ਕਰਨ ਵਾਲੀਆਂ ਦਵਾਈਆਂ ਵਰਤਣੀਆਂ ਚਾਹੀਏ, ਅਤੇ ਸਿਆਣੇ ਡਾਕਟਰ ਤੋਂ ਨਾਸੂਰ ਦਾ ਇਲਾਜ ਕਰਾਉਣਾ ਲੋੜੀਏ. ਹੇਠ ਲਿਖੀ ਦਵਾਈ ਗਭੀਰ ਲਈ ਉੱਤਮ ਸਿੱਧ ਹੋਈ ਹੈ-
ਸਮੁੰਦਰਝੱਗ, ਚਰਾਇਤਾ, ਨਿੰਮ ਦਾ ਪੰਚਾਂਗ,{705} ਆਉਲੇ, ਭੰਗਰਾ, ਬਾਬਚੀ, ਵਡੀ ਹਰੜ, ਬਹੇੜੇ, ਅਸਗੰਧ, ਪੁਨਰਨਵਾ, ਸੰਭਾਲੂ, ਦੇਵਦਾਰੁ, ਗਲੋਇ, ਇੰਦ੍ਰਾਯਣ, ਮੁੰਡੀ, ਸੁਹਾਂਜਣਾ ਅਤੇ ਪਲਾਸਬੀਜ, ਇਹ ਸਮਾਨ ਵਜ਼ਨ ਦੀਆਂ ਲੈਕੇ ਪੀਸਕੇ ਚੂਰਣ ਬਣਾਵੇ, ਚਾਰ ਮਾਸ਼ੇ ਨਿੱਤ ਸੱਜਰੇ ਜਲ ਨਾਲ ਵਰਤੇ.
ਉੱਪਰ ਲਾਉਣ ਲਈ ਇਹ ਤੇਲ ਗੁਣਕਾਰੀ ਹੈ- ਮਸਰੀ ਦੀ ਦਾਲ ਅਤੇ ਕਪੂਰ ਇਕੋ ਤੋਲ ਦੇ ਲੈਕੇ ਗਊ ਦੇ ਘੀ ਵਿੱਚ ਮਿਲਾਕੇ ਪਤਾਲਯੰਤ੍ਰ ਨਾਲ ਟਪਕਾ ਲਵੇ. ਦੋ ਵੇਲੇ ਇਹ ਤੇਲ ਫੰਬੇ ਨਾਲ ਨਾਸੂਰ ਤੇ ਲਾਵੇ.

Footnotes:
{705} ਜੜ, ਛਿੱਲ, ਪੱਤੇ, ਫੁੱਲ ਅਤੇ ਫਲ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits