Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖā-ī. 1. ਖਾਧੀ, ਸੇਵਨ ਕੀਤੀ। 2. ਖਤਮ ਕਰਨਾ, ਹੜਪਨਾ। 3. ਸਹਾਰਦਾ ਹੈ। 4. ਕਿਲੇ ਦੇ ਦੁਆਲੇ ਪੁੱਟੀ ਗਈ ਖੰਦਕ ਜਿਸ ਵਿਚ ਪਾਣੀ ਭਰਿਆ ਹੁੰਦਾ ਹੈ ਤਾਂ ਜੋ ਦੁਸ਼ਮਨ ਦੀ ਕਿਲ੍ਹੇ ਤੱਥ ਪਹੁੰਚ ਨ ਹੋ ਸਕੇ। 1. partaking, eating; finished. 2. devour, partake. 3. bears, suffers. 4. trench, ditch.
ਉਦਾਹਰਨਾ:
1. ਬਿਖੈ ਠਗਉਰੀ ਜਿਨਿ ਜਨਿ ਖਾਈ ॥ Raga Gaurhee 5, 166, 2:1 (P: 199).
ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥ (ਖਾਧੀ ਜਾ ਕੇ). Raga Aaasaa 5, 44, 1:2 (P: 381).
ਮੁਖਿ ਮੀਠੀ ਖਾਈ ਕਉਰਾਇ ॥ (ਖਾਧਿਆਂ). Raga Parbhaatee 5, Asatpadee 1, 2:3 (P: 1347).
2. ਸਾ ਸਾਪਨਿ ਹੋਇ ਜਗ ਕਉ ਖਾਈ ॥ Raga Gaurhee, Kabir, 30, 2:2 (P: 329).
ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥ (ਖਤਮ ਕੀਤੀ). Raga Aaasaa, Kabir, 19, 2:2 (P: 480).
3. ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥ Raga Aaasaa 3, Asatpadee 28, 6:2 (P: 425).
4. ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ Raga Aaasaa, Kabir, 21, 1:1 (P: 481).

SGGS Gurmukhi-English Dictionary
[n.] (from Sk. Khātikā) ditch, trench, moat
SGGS Gurmukhi-English Data provided by Harjinder Singh Gill, Santa Monica, CA, USA.

English Translation
n.f. ditch, moat, fosse; trench gulf, chasm, abyss; fig. difference, distance (in relations), estrangement.

Mahan Kosh Encyclopedia

ਖਾਧੀ. ਛਕੀ. “ਬਿਖੈ ਠਗਉਰੀ ਜਿਨਿ ਜਨਿ ਖਾਈ.” (ਗਉ ਮਃ ੫) 2. ਨਾਮ/n. ਖਾਤ. ਪਰਿਖਾ. ਖਨਿ. ਕੋਟ ਦੇ ਚਾਰੇ ਪਾਸੇ ਪਾਣੀ ਠਹਿਰਣ ਲਈ ਖੋਦੀਹੋਈ ਖੰਦਕ, ਜਿਸ ਤੋਂ ਵੈਰੀ ਅੰਦਰ ਦਾਖ਼ਿਲ ਨਾ ਹੋਸਕੇ. “ਲੰਕਾ ਸਾ ਕੋਟ, ਸਮੁੰਦ ਸੀ ਖਾਈ.” (ਆਸਾ ਕਬੀਰ) 3. ਖਾਣ ਵਾਲੀ. ਭਾਵ- ਤ੍ਰਿਸ਼੍ਨਾ. “ਲਹਬਰ ਬੂਝੀ ਖਾਈ.” (ਆਸਾ ਮਃ ੫) ਦੇਖੋ- ਲਹਬਰ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits