Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Keḏār. ਇਕ ਤੀਰਥ ਜੋ 11753 ਫੁਟ ਦੀ ਉਚਾਈ ਉਪਰ ਰੁਦ੍ਰਹਿਮਾਲਾ ਦੀ ਚੋਟੀ ਤੇ ਗੜਵਾਲ ਦੇ ਇਲਾਕੇ ਵਿਚ ਸਥਿਤ ਹੈ। one of the places of pilgrimage situated at the height of 11753 ft. in Garhwal.
ਉਦਾਹਰਨ:
ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹ੍ਹਾਈਐ ਗੋਮਤੀ ਸਹਸ ਗਊ ਦਾਨ ਕੀਜੈ ॥ Raga Raamkalee, Naamdev, 4, 2:1 (P: 973).

SGGS Gurmukhi-English Dictionary
[n.] The temple Kedārnātha in Himalayas, sacred to god Shiva
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਖੇਤ। 2. ਕਿਆਰਾ. ਜਿਸ ਵਿੱਚ ਕ (ਜਲ) ਨੱਕਾ ਦਾਰ (ਵੱਢ) ਕੇ ਦਾਖ਼ਿਲ ਕਰੀਏ। 3. ਇੱਕ ਤੀਰਥ, ਜੋ ਰਿਆਸਤ ਗੜ੍ਹਵਾਲ (ਯੂ. ਪੀ) ਵਿੱਚ ਰੁਦ੍ਰਹਿਮਾਲੇ ਦੀ ਬਰਫਾਨੀ ਧਾਰਾ ਵਿੱਚ ਮਹਾਪੰਥ ਦੀ ਚੋਟੀ ਤਲੇ ਇੱਕ ਟਿੱਲੇ ਉੱਤੇ ਹੈ. ਇਸ ਦੀ ਬਲੰਦੀ ੧੧੭੫੩ ਫੁਟ ਹੈ. ਏਥੇ ਸਦਾਸ਼ਿਵ ਮੰਦਿਰ ਹੈ, ਜਿਸ ਵਿਚ ਝੋਟੇ ਦੀ ਸ਼ਕਲ ਦਾ ਮਹਾਦੇਵ ਹੈ. ਦੱਸਿਆ ਜਾਂਦਾ ਹੈ ਕਿ ਪਾਂਡਵਾਂ ਤੋਂ ਹਾਰ ਖਾਕੇ ਸ਼ਿਵ ਜੀ ਇਸ ਥਾਂ ਝੋਟਾ ਬਣਕੇ ਆਏ.{631} ਪੁਜਾਰੀ ਮੰਦਿਰ ਦੇ ਜੰਗਮ ਹਨ. “ਕੁੰਭਿ ਜਉ ਕੇਦਾਰ ਨ੍ਹਾਈਐ.” (ਰਾਮ ਨਾਮਦੇਵ) “ਕਪੜ ਕੇਦਾਰੈ ਜਾਈ.” (ਸੋਰ ਕਬੀਰ).

Footnotes:
{631} ਅਰਜੁਨ ਤੋਂ ਹਾਰ ਖਾਕੇ ਸ਼ਿਵ ਜੀ ਨੇ ਝੋਟੇ ਦੀ ਸ਼ਕਲ ਵਿੱਚ ਇੱਥੇ ਪਨਾਹ ਲਈ. ਧੜ ਪਹਾੜ ਵਿੱਚ ਧਸ ਗਿਆ ਕੇਵਲ ਪਿੱਠ ਬਾਹਰ ਦਿਖਾਈ ਦਿੰਦੀ ਹੈ, ਜਿਸ ਦੀ ਪੂਜਾ ਲੋਕ ਕਰਦੇ ਹਨ. ਬਾਕੀ ਹਿੱਸਿਆਂ ਦੀ ਪੂਜਾ ਚਾਰ ਹੋਰਨਾਂ ਥਾਂਵਾਂ ਤੇ ਹੋਂਦੀ ਹੈ- ਬਾਹਾਂ ਦੀ ਪੂਜਾ ਤੁੰਗਨਾਥ ਤੇ, ਮੂੰਹ ਦੀ ਰੁਦ੍ਰਨਾਥ ਤੇ, ਨਾਭੀ ਦੀ ਮਧ੍ਯਮੇਸ਼੍ਵਰ ਤੇ, ਸਿਰ ਅਤੇ ਜਟਾ ਦੀ ਕਲਪੇਸ਼੍ਵਰ ਤੇ. ਇਹ ਪੰਜੇ ਅਸਥਾਨ ਪੰਜ ਕੇਦਾਰ ਸਦਾਉਂਦੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits