Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kuᴺḏ. ਚਿੱਟੇ ਫੁਲਾਂ ਵਾਲਾ ਇਕ ਬੂਟਾ, ਚਾਂਦਨੀ, (ਚਿੱਟੇ ਦੰਦਾਂ ਨਾਲ ਇਨ੍ਹਾਂ ਦੀ ਉਪਮਾ ਦਿੱਤੀ ਜਾਂਦੀ ਹੈ)। jasmine flower.
ਉਦਾਹਰਨ:
ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥ Sava-eeay of Guru Ramdas, Gayand, 8:1 (P: 1402).

SGGS Gurmukhi-English Dictionary
[Sk. n.] Chāmdanī, fragrant flower
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਜੁਹੀ ਦੀ ਕਿ਼ਸਮ ਦਾ ਇੱਕ ਬੂਟਾ, ਜਿਸ ਨੂੰ ਚਿੱਟੇ ਫੁੱਲ ਲਗਦੇ ਹਨ. ਬਰਦਮਾਨ. ਚਾਂਦਨੀ. ਕੁੰਦ ਦੇ ਫੁੱਲ. ਕਵਿਜਨ ਇਨ੍ਹਾਂ ਦੀ ਉਪਮਾ ਦੰਦਾਂ ਨੂੰ ਦਿੰਦੇ ਹਨ. “ਪੀਤ ਬਸਨ ਕੁੰਦ ਦਸਨ.” (ਸਵੈਯੇ ਮਃ ੪ ਕੇ) ਦੇਖੋ- ਡੇਲਾ। 2. ਕਮਲ। 3. ਨੌ ਨਿਧੀਆਂ ਵਿੱਚੋਂ ਇੱਕ ਨਿਧਿ। 4. ਗੁਰੁਪ੍ਰਤਾਪਸੂਰਯ ਵਿੱਚ ਕਕੁਦ੍‌ (ਢੱਟ) ਦੀ ਥਾਂ ਭੀ ਕੁੰਦ ਸ਼ਬਦ ਆਇਆ ਹੈ. “ਬ੍ਰਿਖਭ ਬਿਲੰਦ ਬਲੀ ਤਨ ਪੀਨ। ਜਿਨ ਕੀ ਕੁੰਦ{616} ਤੁੰਗ ਦੁਤਿ ਕੀਨ.” (ਗੁਪ੍ਰਸੂ) 5. ਫ਼ਾ. [کُنّد] ਵਿ. ਖੁੰਢਾ। 6. ਜੜ੍ਹਮਤਿ। 7. ਦਾਨਾ. ਬੁੱਧਿਮਾਨ। 8. ਦਿਲੇਰ.

Footnotes:
{616} ਇਹ ਅਞਾਣ ਲਿਖਾਰੀ ਨੇ ਪਾਠ ਬਦਲਿਆ ਹੈ. ਅਸਲ ਪਾਠ ਹੈ, “ਜਿਨ ਕੀ ਕਕੁਦ ਤੁੰਗ.”


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits