Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuchjī. ਬੁਰੇ ਆਚਾਰ ਵਾਲੀ, ਭੈੜੇ ਤੌਰ ਤਰੀਕੇ ਵਾਲੀ। ill-mannered. ਉਦਾਹਰਨ: ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥ Raga Goojree 3, Vaar 19ਸ, 3, 1:5 (P: 516).
|
Mahan Kosh Encyclopedia |
(ਕੁਚੱਜੀ) ਸੰ. कुचर्यी. ਵਿ. ਕੁਚਰਯਾਵਤੀ. ਬੁਰੇ ਆਚਾਰ ਵਾਲੀ. ਸੂਹੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਨੇ “ਕੁਚਜੀ” ਸਿਰਲੇਖ ਹੇਠ- “ਮੰਞੁ ਕੁਚਜੀ ਅੰਮਾਵਣ ਡੋਸੜੇ.” ਸ਼ਬਦ ਲਿਖਕੇ ਕੁਚੱਜੀ ਨੂੰ ਸੁਚੱਜ ਸਿਖਾਇਆ ਹੈ. ਗੋਧਨ ਕੇ ਗ੍ਰਹ ਪਾਣੀ ਫੇਂਕਤ ਕਬੀ ਉਠਾਇ ਨ ਗੋਬਰ ਫੋਸ, ਲੌਨ ਫੁਰਾਵਤ ਥਰੀਯਾ ਮੈ ਧਰ ਸੂਹਣ ਸੇਕਤ ਨਹ ਅਫਸੋਸ, ਨੀਚੇ ਬੈਠ ਲਘੀ ਕਰ ਉਚੇ “ਦਾਸ” ਖੜੀ ਫਿਰ ਲੜੇ ਪੜੋਸ, ਨ੍ਹਾਵਣ ਬੈਠੀ ਛੇੜ ਦੰਦੈਯੇ ਆਪ ਕੁੱਚਜੀ ਬੇੜ੍ਹੇ ਦੋਸ. (ਬਾਵਾ ਰਾਮਦਾਸ ਜੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|