Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāmḏẖen(u). ਮਨ ਇਛਤ ਪਦਾਰਥ ਦੇਣ ਵਾਲੀ ਸਵਰਗਾਂ ਦੀ ਗਊ ਜੋ ਸਮੁੰਦਰ ਰਿੜਕਨ ਤੇ ਦੇਵਤਿਆਂ ਨੂੰ ਪ੍ਰਾਪਤ ਹੋਈ ਸੀ। elysian cow which the demigods found on churning the sea.
ਉਦਾਹਰਨ:
ਗਾਡਰ ਲੇ ਕਾਮਧੇਨੁ ਕਰਿ ਪੂਜੀ ॥ Raga Gaurhee 5, 160, 3:1 (P: 198).

Mahan Kosh Encyclopedia

(ਕਾਮਧੇਨ, ਕਾਮਧੈਨ) ਪੁਰਾਣਾਂ ਅਨੁਸਾਰ ਸੁਰਗ ਦੀ ਇੱਕ ਗਊ, ਜੋ ਸਮੁੰਦਰ ਰਿੜਕਣ ਸਮੇਂ ਨਿਕਲੀ ਹੈ. ਇਹ ਮਨਚਿਤਵੇ ਪਦਾਰਥ ਦੇਣ ਕਰਕੇ ਕਾਮਧੇਨੁ ਸਦਾਉਂਦੀ ਹੈ. “ਅਨਿਕ ਬਸੁਧਾ ਅਨਿਕ ਕਾਮਧੇਨ.” (ਸਾਰ ਅ: ਮਃ ੫) “ਕਾਮਧੇਨੁ ਸੋਹੀ ਦਰਬਾਰੇ.” (ਮਾਰੂ ਸੋਲਹੇ ਮਃ ੫) “ਕਾਮਧੈਨ ਬਸਿ ਜਾਕੇ.” (ਮਾਰੂ ਰਵਿਦਾਸ)
ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਦਕ੍ਸ਼ ਦੀ ਕੰਨ੍ਯਾ ਸੁਰਭਿ ਦੇ ਉਦਰ ਤੋਂ ਕਸ਼੍ਯਪ ਦੀ ਬੇਟੀ ਰੋਹਿਣੀ ਜਨਮੀ. ਰੋਹਿਣੀ ਦੇ ਗਰਭ ਤੋਂ ਸੂਰਸੇਨ ਵਸੁ ਦੇ ਵੀਰਯ ਕਰਕੇ ਕਾਮਧੇਨੁ ਦਾ ਜਨਮ ਹੋਇਆ. ਇੱਕ ਵਿਸ਼ਈ ਵੇਤਾਲ ਕਾਮਧੇਨੁ ਦੀ ਸੁੰਦਰਤਾ ਦੇਖਕੇ ਮੋਹਿਤ ਹੋ ਗਿਆ ਅਤੇ ਬੈਲ ਦਾ ਰੂਪ ਧਾਰਕੇ ਉਸ ਨੇ ਕਾਮਧੇਨੁ ਨਾਲ ਭੋਗ ਕੀਤਾ, ਜਿਸ ਤੋਂ ਇੱਕ ਵਡੇ ਕ਼ੱਦ ਦਾ ਬੈਲ “ਨੰਦਿ” ਜਨਮਿਆ, ਜੋ ਸ਼ਿਵ ਦਾ ਵਾਹਨ ਹੋਇਆ।
2. ਬ੍ਰਹ੍ਮਵੈਵਰਤ ਪੁਰਾਣ ਅਨੁਸਾਰ ਕਪਿਲਾ ਨਾਮਕ ਕਾਮਧੇਨੁ ਇੱਕ ਗਊ, ਜੋ ਮਨਚਿਤਵੇ ਪਦਾਰਥ ਦਿੰਦੀ ਸੀ. ਇਹ ਗਾਂ ਵਿਸ਼ਨੁ ਨੇ ਬ੍ਰਹਮਾ ਨੂੰ ਦਿੱਤੀ ਸੀ, ਉਸ ਤੋਂ ਭ੍ਰਿਗੁ ਨੂੰ ਅਤੇ ਉਸ ਪਾਸੋਂ ਜਮਦਗ੍ਨਿ ਰਿਖੀ ਨੂੰ ਪ੍ਰਾਪਤ ਹੋਈ. ਜਦ ਕਾਰਤਵੀਰਯ ਨੇ ਜਮਦਗ੍ਨਿ ਮਾਰਦਿੱਤਾ, ਤਦ ਇਹ ਬ੍ਰਹਮਲੋਕ ਨੂੰ ਚਲੀਗਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits