Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāmḏẖen. ਮਨ ਇਛਤ ਪਦਾਰਥ ਦੇਣ ਵਾਲੀ ਸਵਰਗਾਂ ਦੀ ਗਊ ਜੋ ਸਮੁੰਦਰ ਰਿੜਕਨ ਤੇ ਦੇਵਤਿਆਂ ਨੂੰ ਪ੍ਰਾਪਤ ਹੋਈ ਸੀ। elysian cow which the demigods found on churning the sea. ਉਦਾਹਰਨ: ਕਾਮਧੇਨ ਹਰਿ ਹਰਿ ਗੁਣ ਗਾਮ ॥ Raga Gaurhee 5, Sukhmanee 2, 8:2 (P: 265). ਅਨਿਕ ਬਸੁਧਾ ਅਨਿਕ ਕਾਮਧੇਨ ॥ Sukhmanee 5, Asatpadee 2, 5:1 (P: 1236).
|
SGGS Gurmukhi-English Dictionary |
[n.] The mythological cow, which fulfils all the wishes
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਾਮਧੇਨੁ, ਕਾਮਧੈਨ) ਪੁਰਾਣਾਂ ਅਨੁਸਾਰ ਸੁਰਗ ਦੀ ਇੱਕ ਗਊ, ਜੋ ਸਮੁੰਦਰ ਰਿੜਕਣ ਸਮੇਂ ਨਿਕਲੀ ਹੈ. ਇਹ ਮਨਚਿਤਵੇ ਪਦਾਰਥ ਦੇਣ ਕਰਕੇ ਕਾਮਧੇਨੁ ਸਦਾਉਂਦੀ ਹੈ. “ਅਨਿਕ ਬਸੁਧਾ ਅਨਿਕ ਕਾਮਧੇਨ.” (ਸਾਰ ਅ: ਮਃ ੫) “ਕਾਮਧੇਨੁ ਸੋਹੀ ਦਰਬਾਰੇ.” (ਮਾਰੂ ਸੋਲਹੇ ਮਃ ੫) “ਕਾਮਧੈਨ ਬਸਿ ਜਾਕੇ.” (ਮਾਰੂ ਰਵਿਦਾਸ) ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਦਕ੍ਸ਼ ਦੀ ਕੰਨ੍ਯਾ ਸੁਰਭਿ ਦੇ ਉਦਰ ਤੋਂ ਕਸ਼੍ਯਪ ਦੀ ਬੇਟੀ ਰੋਹਿਣੀ ਜਨਮੀ. ਰੋਹਿਣੀ ਦੇ ਗਰਭ ਤੋਂ ਸੂਰਸੇਨ ਵਸੁ ਦੇ ਵੀਰਯ ਕਰਕੇ ਕਾਮਧੇਨੁ ਦਾ ਜਨਮ ਹੋਇਆ. ਇੱਕ ਵਿਸ਼ਈ ਵੇਤਾਲ ਕਾਮਧੇਨੁ ਦੀ ਸੁੰਦਰਤਾ ਦੇਖਕੇ ਮੋਹਿਤ ਹੋ ਗਿਆ ਅਤੇ ਬੈਲ ਦਾ ਰੂਪ ਧਾਰਕੇ ਉਸ ਨੇ ਕਾਮਧੇਨੁ ਨਾਲ ਭੋਗ ਕੀਤਾ, ਜਿਸ ਤੋਂ ਇੱਕ ਵਡੇ ਕ਼ੱਦ ਦਾ ਬੈਲ “ਨੰਦਿ” ਜਨਮਿਆ, ਜੋ ਸ਼ਿਵ ਦਾ ਵਾਹਨ ਹੋਇਆ। 2. ਬ੍ਰਹ੍ਮਵੈਵਰਤ ਪੁਰਾਣ ਅਨੁਸਾਰ ਕਪਿਲਾ ਨਾਮਕ ਕਾਮਧੇਨੁ ਇੱਕ ਗਊ, ਜੋ ਮਨਚਿਤਵੇ ਪਦਾਰਥ ਦਿੰਦੀ ਸੀ. ਇਹ ਗਾਂ ਵਿਸ਼ਨੁ ਨੇ ਬ੍ਰਹਮਾ ਨੂੰ ਦਿੱਤੀ ਸੀ, ਉਸ ਤੋਂ ਭ੍ਰਿਗੁ ਨੂੰ ਅਤੇ ਉਸ ਪਾਸੋਂ ਜਮਦਗ੍ਨਿ ਰਿਖੀ ਨੂੰ ਪ੍ਰਾਪਤ ਹੋਈ. ਜਦ ਕਾਰਤਵੀਰਯ ਨੇ ਜਮਦਗ੍ਨਿ ਮਾਰਦਿੱਤਾ, ਤਦ ਇਹ ਬ੍ਰਹਮਲੋਕ ਨੂੰ ਚਲੀਗਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|