Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaᴺdl. ਸਾਧੂਆਂ ਦੀ ਮੰਗਣ ਵਾਲੀ ਚਿਪੀ। begging bowl. ਉਦਾਹਰਨ: ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥ Raga Bhairo 1, 8, 3:1 (P: 1127).
|
SGGS Gurmukhi-English Dictionary |
[P. n.] Cocoanut-shell or gourd, used by yogis as water-vessel
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਮੰਡਲੁ) ਨਾਮ/n. ਜੋ ਕ (ਜਲ) ਦੀ ਸ਼ੋਭਾ ਨੂੰ ਗ੍ਰਹਿਣ ਕਰੇ ਅਤੇ ਘੇਰੇ. ਗੰਗਾ ਸਾਗਰ. ਟੂਟੀਦਾਰ ਲੋਟਾ। 2. ਫਕੀਰਾਂ ਦਾ ਜਲਪਾਤ੍ਰ, ਜੋ ਦਰਿਆਈ ਖੋਪੇ ਦਾ ਹੁੰਦਾ ਹੈ. ਚਿੱਪੀ. “ਰਾਜਨ ਸ਼੍ਰੀ ਰਘੁਨਾਥ ਕੇ ਬੈਰ ਕੁਮੰਡਲ ਛੋਡ ਕਮੰਡਲ ਲੀਨੇ.” (ਰਾਮਚੰਦ੍ਰਿਕਾ) “ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|