Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ugarsain. ਕੰਸ ਦਾ ਪਿਤਾ; ਕ੍ਰਿਸ਼ਨ ਭਗਤ। devotee of Sri Krishan, father of Kans.
ਉਦਾਹਰਨ:
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ Raga Gaurhee, Naamdev, 1, 2:1 (P: 345).

Mahan Kosh Encyclopedia

ਸੰ. उग्रसेन. ਨਾਮ/n. ਉਗ੍ਰ (ਜ਼ੋਰਾਵਰ) ਹੈ ਜਿਸ ਦੀ ਸੈਨਾ (ਫ਼ੌਜ). ਪਵਨਰੇਖਾ (ਅਥਵਾ- ਕਾਸ਼੍ਯਾ) ਦੇ ਪੇਟ ਤੋਂ ਆਹੁਕ ਦਾ ਪੁਤ੍ਰ, ਜੋ ਕਰਣੀ ਦਾ ਪਤਿ, ਕੰਸ ਦਾ ਪਿਤਾ, ਕ੍ਰਿਸ਼ਨ ਜੀ ਦੇ ਨਾਨਾ ਦੇਵਕ ਦਾ ਵਡਾ ਭਾਈ ਅਤੇ ਦੇਵਕੀ ਦਾ ਤਾਇਆ ਸੀ. ਉਗ੍ਰਸੇਨ ਨੇ ਆਪਣੀ ਭਤੀਜੀ ਪੁਤ੍ਰੀ ਕਰਕੇ ਪਾਲੀ ਸੀ, ਇਸ ਲਈ ਦੇਵਕੀ ਉਗ੍ਰਸੇਨ ਦੀ ਪੁਤ੍ਰੀ ਪ੍ਰਸਿੱਧ ਹੋਈ.
ਉਗ੍ਰਸੇਨ ਨੇ ਮਥੁਰਾ ਦਾ ਰਾਜ ਬਹੁਤ ਉੱਤਮ ਰੀਤਿ ਨਾਲ ਕੀਤਾ, ਪਰ ਇਸ ਦੇ ਦੁਸ਼੍ਟ ਪੁਤ੍ਰ ਕੰਸ ਨੇ ਪਿਤਾ ਨੂੰ ਗੱਦੀਓਂ ਲਾਹਕੇ ਆਪ ਰਾਜ ਸੰਭਾਲ ਲਿਆ. ਕ੍ਰਿਸ਼ਨ ਜੀ ਨੇ ਆਪਣੇ ਮਾਮਾ ਕੰਸ ਨੂੰ ਮਾਰਕੇ, ਨਾਨਾ ਉਗ੍ਰੇਸਨ ਨੂੰ ਮੁੜ ਮਥੁਰਾ ਦੀ ਗੱਦੀ ਤੇ ਬੈਠਾਇਆ. ਇਹ ਕਰਤਾਰ ਦਾ ਭਗਤ ਅਤੇ ਉਪਕਾਰੀ ਸੱਜਨ ਸੀ “ਉਗ੍ਰਸੈਣ ਕਉ ਰਾਜ ਅਭੈ ਭਗਤਹ ਜਨ ਦੀਓ.” (ਸਵੈਯੇ ਮਃ ੧ ਕੇ) “ਉਗ੍ਰਸੈਨ ਕੀ ਕੰਨਿਕਾ ਨਾਮ ਦੇਵਕੀ ਤਾਸ.” (ਕ੍ਰਿਸਨਾਵ) 2. ਰਾਜਾ ਪਰੀਛਤ (ਪਰੀਕ੍ਸ਼ਿਤ) ਦਾ ਇੱਕ ਪੁਤ੍ਰ। 3. ਗੁਰੂ ਅਮਰਦੇਵ ਦਾ ਇੱਕ ਸਿੱਖ, ਜਿਸ ਨੂੰ ਜਗਤਗੁਰੂ ਨੇ ਵਿਦ੍ਯਾ ਅਤੇ ਧਰਮਪ੍ਰਚਾਰ ਦਾ ਉਪਦੇਸ਼ ਦਿੱਤਾ. “ਉਗ੍ਰਸੈਨ ਅਰੁ ਰਾਮੂ ਦੀਪਾ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits