Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āḏam. ਕੁਰਾਨ ਤੇ ਅੰਜੀਲ ਅਨੁਸਾਰ ਧਰਤੀ ਦਾ ਪਹਿਲਾ ਮਨੁੱਖ। Adam, the first man on the earth.
ਉਦਾਹਰਨ:
ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥ Raga Bhairo, Kabir, 15, 2:3 (P: 1161).

SGGS Gurmukhi-English Dictionary
[Ara.] the name of the first man
SGGS Gurmukhi-English Data provided by Harjinder Singh Gill, Santa Monica, CA, USA.

English Translation
n.m. Adam; man; adj. human.

Mahan Kosh Encyclopedia

ਨਾਮ/n. ਭਾਈ ਭਗਤੂ ਦਾ ਪਿਤਾ, ਜੋ ਸਤਿਗੁਰੂ ਰਾਮਦਾਸ ਜੀ ਦਾ ਅਨੰਨ ਸਿੱਖ ਸੀ. ਦੇਖੋ- ਭਗਤੂ ਭਾਈ। 2. ਆਦਮ Adam. ਅ਼. [آدم] ਅਦੀਮੁਲ ਅਰਦ (ਮਿੱਟੀ) ਤੋਂ ਪੈਦਾ ਹੋਇਆ (ਬਾਈਬਲ ਅਤੇ ਕੁਰਾਨ ਦੇ ਲੇਖ ਅਨੁਸਾਰ) ਸਭ ਤੋਂ ਪਹਿਲਾ (ਆਦਿਮ) ਮਨੁੱਖ, ਜਿਸ ਨੂੰ ਖ਼ੁਦਾ ਨੇ ਆਪਣੀ ਸ਼ਕਲ ਦਾ ਬਣਾਇਆ.{174} “ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ.” (ਭੈਰ ਕਬੀਰ)
ਬਾਈਬਲ ਵਿੱਚ ਕਥਾ ਹੈ ਕਿ ਜਦ ਆਦਮ ਸੌਂ ਗਿਆ ਤਦ ਖ਼ੁਦਾ ਨੇ ਉਸ ਦੀ ਇੱਕ ਪਸਲੀ ਕੱਢਕੇ ਉਸ ਤੋਂ ਨਾਰੀ ਰਚੀ, ਜੋ “ਹਵਾ” (Eve) ਅਖਾਈ. ਰੱਬ ਨੇ ਇਸ ਜੋੜੇ ਨੂੰ “ਅਦਨ” ਬਾਗ ਵਿੱਚ ਰੱਖਕੇ ਹੁਕਮ ਦਿੱਤਾ ਕਿ ਤੁਸੀਂ ਏਥੇ ਆਨੰਦ ਨਾਲ ਰਹੋ ਅਤੇ ਫਲ ਆਦਿ ਪਦਾਰਥ ਖਾਓ, ਪਰ ਇੱਕ ਖਾਸ ਬੂਟਾ ਦੱਸਕੇ ਹਦਾਇਤ ਕੀਤੀ, ਕਿ ਇਸ ਦਾ ਫਲ ਕਦੇ ਨਾ ਖਾਣਾ. ਸ਼ੈਤਾਨ ਨੇ ਆਕੇ ਆਦਮ ਅਤੇ ਹਵਾ ਨੂੰ ਵਰਗਲਾਇਆ, ਜਿਸ ਤੋਂ ਉਨ੍ਹਾਂ ਨੇ ਵਰਜਤਿ ਫਲ ਖਾਧਾ, ਅਤੇ ਬਾਗ ਤੋਂ ਇਸ ਅਪਰਾਧ ਬਦਲੇ ਕੱਢੇ ਗਏ ਅਤੇ ਖ਼ੁਦਾ ਤੋਂ ਸ੍ਰਾਪ (ਸ਼ਾਪ) ਮਿਲਿਆ ਕਿ ਆਦਮ ਦੀ ਔਲਾਦ ਮੇਹਨਤ ਕਰਕੇ ਗੁਜ਼ਾਰਾ ਕਰੇ ਅਤੇ ਮੌਤ ਦਾ ਸ਼ਿਕਾਰ ਹੋਵੇ. ਆਦਮ ਦੀ ਉਮਰ ਬਾਈਬਲ ਵਿੱਚ ੯੩੦ ਵਰ੍ਹੇ ਦੀ ਲਿਖੀ ਹੈ, ਅਤੇ ਇਸ ਦੇ ਪੁਤ੍ਰ ਕ਼ਾਯਿਨ (Cain){175}, ਹਾਬਿਲ (Abel){176} ਅਤੇ ਸੇਤ (Seth) ਦੱਸੇ ਹਨ.
ਬਾਈਬਲ ਅਨੁਸਾਰ ਆਦਮ, ੪੦੦੪ ਵਰ੍ਹੇ ਈਸਾ ਦੇ ਜਨਮ ਤੋਂ ਪਹਿਲਾਂ ਹੋਇਆ ਹੈ. ਮੁਸਲਮਾਨ ਲੇਖਕਾਂ ਨੇ ਆਦਮ ਦਾ ਸਨ ਹਿਜਰੀ ਦੇ ਅਰੰਭ ਤੋਂ ੭੦੦੦ ਵਰ੍ਹੇ ਪਹਿਲਾਂ ਹੋਣਾ ਲਿਖਿਆ ਹੈ, ਅਰ ਇਸੇ ਲਈ ਆਦਮ ਨੂੰ ਹਫ਼ਤ ਹਜ਼ਾਰੀ ਕਹਿਂਦੇ ਹਨ.
T. P. Hughes ਇਸਲਾਮ ਦੀ ਡਿਕਸ਼ਨਰੀ ਵਿੱਚ ਲਿਖਦਾ ਹੈ ਕਿ ਜਦ ਆਦਮ ਤੇ ਹਵਾ ਸੁਰਗੋਂ ਡਿੱਗੇ, ਤਦ ਆਦਮ ਤਾਂ ਲੰਕਾ ਅਤੇ ਹਵਾ ਅਰਬ ਵਿੱਚ ਜੱਦਾਹ ਦੇ ਪਾਸ ਡਿੱਗੀ, ਦੋ ਸੌ ਵਰ੍ਹੇ ਦੋਵੇਂ ਜੁਦੇ ਰਹੇ. ਫੇਰ ਜਬਰਾਈਲ ਫਰਿਸ਼ਤੇ ਨੇ ਆਦਮ ਨੂੰ ਮੱਕੇ ਪਾਸ “ਅਰਫ਼ਾਹ” ਪਹਾੜ ਤੇ ਲਿਆਕੇ ਹਵਾ ਮਿਲਾਈ. ਆਦਮ ਆਪਣੀ ਔਰਤ ਨੂੰ ਲੈਕੇ ਫੇਰ ਲੰਕਾ (Cylon) ਚਲਾ ਗਿਆ. ਲੰਕਾ ਵਿੱਚ ਆਦਮ ਦੀ ਪਹਾੜੀ, ਜਿਸ ਦੀ ਉਚਾਈ ੭੪੨੬ ਫੁੱਟ ਹੈ, ਅਤੇ ਉਸ ਦੇ ਨਾਉਂ ਦਾ ਪੁਲ ਹੁਣ ਤੀਕ ਪ੍ਰਸਿੱਧ ਹੈ.{177}
ਕਈ ਕਵੀ ਖਿਆਲ ਕਰਦੇ ਹਨ ਕਿ ਰਾਮ ਆਦਮ ਅਤੇ ਸੀਤਾ ਹਵਾ ਹੈ. ਜਿਵੇਂ- ਨੂਹ ਅਤੇ ਮਨੁ ਇੱਕੋ ਆਦਮੀ ਹੈ. ਕਿਤਨਿਆਂ ਦਾ ਖਿਆਲ ਹੈ ਕਿ ਸ਼ਿਵ ਆਦਮ ਅਤੇ ਪਾਰਵਤੀ ਹਵਾ ਹੈ। 3. ਵਿ. ਚਮੜੇ ਵਿੱਚ ਲਿਪਟਿਆ ਹੋਇਆ। 4. ਕਣਕਰੰਗਾ.

Footnotes:
{174} “God created man in his own image, in the image of God created he him” (Bible, Genesis I, 27).
{175} ਇਸ ਦਾ ਉੱਚਾਰਣ ‘ਕਾਨ’ ਹੈ.
{176} ਇਸ ਦਾ ਉੱਚਾਰਣ ‘ਅਬਲ’ ਹੈ.
{177} ਰਾਮਾਇਣ ਵਿੱਚ ਇਹ ਪੁਲ ਸ਼੍ਰੀ ਰਾਮਚੰਦ੍ਰ ਤੋਂ ਬਣਿਆ ਲਿਖਿਆ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits