Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Afār. 1. ਹੰਕਾਰੀ, ਮਗ਼ਰੂਰ। 2. ਬਹੁਤ, ਅਧਿਕ। 3. ਅਮੋੜ। 4. ਆਫਰਿਆ ਹੋਇਆ, ਫੁਲਿਆ ਹੋਇਆ। 1. proud, egoistic, haughty. 2. excessive, additional. 3. unchallengable; unendurable. 4. arrogant, overbearing. ਉਦਾਹਰਨਾ: 1. ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥ Raga Gaurhee 5, 71, 1:3 (P: 42). 2. ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥ Raga Gaurhee 5, Baavan Akhree, 9:3 (P: 252). 3. ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ Raga Sireeraag 5, Asatpadee 26, 6:2 (P: 70). 4. ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥ Raga Saarang 5, 61, 1:2 (P: 1216).
|
SGGS Gurmukhi-English Dictionary |
[1. Desi adj.] 1. Impetuous, inevitable 2. Corrupted from Apāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਅਫਾਰਾ) ਵਿ. ਅਫਿਰ. ਅਮੋੜ. “ਚਲੈ ਹੁਕਮ ਅਫਾਰ.” (ਸ੍ਰੀ ਅ: ਮਃ ੫) ਅਜੇਹਾ ਹੁਕਮ ਜਿਸ ਨੂੰ ਕੋਈ ਰੋਕ ਨਹੀਂ ਸਕਦਾ. “ਬਿਨ ਗੁਰੁ ਕਾਲ ਅਫਾਰ.” (ਸ੍ਰੀ ਅ: ਮਃ ੧) ਅਫਿਰ (ਅਮੇਟ) ਹੈ. “ਕਰਿਆ ਹੁਕਮ ਅਫਾਰਾ.” (ਸੋਰ ਅ: ਮਃ ੫) 2. ਸੰ. स्फार- ਸ੍ਫਾਰ. ਵਿ. ਵਿਸਤਾਰ ਸਹਿਤ. ਫੈਲਿਆ ਹੋਇਆ। 3. ਚੌੜਾ। 4. ਵੱਡਾ. “ਮੋਲ ਅਫਾਰਾ ਸਚ ਵਾਪਾਰਾ.” (ਵਡ ਛੰਤ ਮਃ ੩) “ਤਾ ਕੋ ਭਾਰ ਅਫਾਰ.” (ਬਾਵਨ) 5. ਤੁੰਦ. ਤੇਜ਼. “ਬਰਤਹਿ ਹੋਇ ਅਫਾਰ.” (ਸ੍ਰੀ ਮਃ ੫) 6. ਆਧਮਾਨ ਰੋਗ. [نفخشِکم] ਨਫ਼ਖ਼ ਸ਼ਿਕਮ. Flatulence. ਨਾ ਪਚਣ ਵਾਲੀ ਚੀਜ਼ਾਂ ਦਾ ਖਾਣਾ, ਬਾਦੀ ਦਾ ਜਾਦਾ ਹੋਣਾ, ਖੁਲ੍ਹਕੇ ਮੈਲ ਨਾ ਝੜਨੀ, ਮੇਦੇ ਅਤੇ ਜਿਗਰ ਵਿੱਚ ਕੋਈ ਖਰਾਬੀ ਹੋਣੀ ਆਦਿਕ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਪੇਟ ਮਸ਼ਕ ਦੀ ਤਰਾਂ ਫੁਲ ਜਾਂਦਾ ਹੈ, ਸਾਹ ਔਖਾ ਆਉਂਦਾ ਹੈ, ਢਿੱਡਵਿੱਚ ਕਦੇ ਮੁਸਮੁਸੀ ਹੁੰਦੀ ਹੈ, ਜੀ ਮਤਲਾਉਂਦਾ ਹੈ. ਜੋ ਔਖਦੀਆਂ ਸੂਲ ਰੋਗ ਦੂਰ ਕਰਦੀਆਂ ਹਨ, ਉਹ ਅਫਾਰਾ ਭੀ ਹਟਾਉਂਦੀਆਂ ਹਨ. ਇਸ ਲਈ ਸੂਲ ਰੋਗ ਵਿੱਚ ਲਿਖੀਆਂ ਦਵਾਈਆਂ ਵਰਤਣੀਆਂ ਚਾਹੀਏ. ਜੇ ਅਫਾਰਾ ਵਾਰ ਵਾਰ ਹੋਵੇ ਅਤੇ ਕਈ ਕਈ ਦਿਨ ਰਹੇ, ਤਦ ਹੇਠ ਲਿਖੀਆਂ ਗੋਲੀਆਂ ਸੇਵਨ ਕਰਨੀਆਂ ਲੋੜੀਏ:- ਨਿਸੋਤ ਦੋ ਹਿੱਸੇ, ਮਘਾਂ ਚਾਰ ਹਿੱਸੇ, ਹਰੜ ਪੰਜ ਹਿੱਸੇ, ਇਨ੍ਹਾਂ ਦਾ ਕੁੱਟ ਛਾਣਕੇ ਚੂਰਣ ਬਣਾਕੇ ਸਭ ਦੇ ਸਮਾਨ ਗੁੜ ਮਿਲਾਕੇ ਦੋ ਦੋ ਮਾਸ਼ੇ ਦੀਆਂ ਗੋਲੀਆਂ ਕਰ ਲੈਣੀਆਂ, ਸਵੇਰ ਵੇਲੇ ਜਲ ਨਾਲ ਇੱਕ ਜਾਂ ਦੋ ਗੋਲੀਆਂ ਲੈਣ ਤੋਂ ਅਫਾਰਾ ਜਾਂਦਾ ਰਹਿੰਦਾ ਹੈ. ਮਸਤਗੀ ਰੂਮੀ ਤਿੰਨ ਮਾਸ਼ੇ ਪੀਸਕੇ ਇੱਕ ਤੋਲਾ ਗੁਲਕੰਦ ਵਿੱਚ ਮਿਲਾਕੇ ਖਾਣੀ ਅਤੇ ਸੌਂਫ ਪੋਦੀਨੇ ਦਾ ਅਰਕ ਪੀਣਾ ਲਾਭਦਾਇਕ ਹੈ। 7. ਅਭਿਮਾਨ ਨਾਲ ਆਦਮੀ ਦਾ ਫੁੱਲਣਾ. ਖ਼ੁਦੀ ਨਾਲ ਆਫਰਨਾ. ਹੰਕਾਰ ਨਾਲ ਆਕੜਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|