Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaᴺṯ. 1. ਬੇਅੰਤ, ਅਨੰਤ (ਪ੍ਰਭੂ), ਸੀਮਾ ਰਹਿਤ। 2. ਅਣਗਿਣਤ, ਅਨੇਕਾਂ, ਬੇਅੰਤ। 1. unending Lord, infinite Lord. 2. innumerable, infinite, many, countless. ਉਦਾਹਰਨਾ: 1. ਸੋ ਅੰਤਰਿ ਸੋ ਬਾਹਰਿ ਅਨੰਤ ॥ Raga Gaurhee 5, Sukhmanee 23, 2:1 (P: 293). ਏਕਸ ਕੇ ਗੁਣ ਗਾਉ ਅਨੰਤ ॥ (ਇਕ ਅਨੰਤ ਹਰਿ ਦੇ ਗੁਣ ਗਾਓ॥). Raga Gaurhee 5, Sukhmanee 19, 8:3 (P: 289). 2. ਤਿਨ ਕੇ ਨਾਮ ਅਨੇਕ ਅਨੰਤ ॥ Japujee, Guru Nanak Dev, 34:5 (P: 7).
|
SGGS Gurmukhi-English Dictionary |
[Sk. Adj.] Endles, infinite
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. infinite, endless, boundless, eternal; an attribute of God.
|
Mahan Kosh Encyclopedia |
ਵਿ. ਬਿਨਾ ਅੰਤ. ਬੇਅੰਤ. ਅਨੇਕ. ਨਾਨਾ. “ਇਕਸੁ ਤੇ ਹੋਇਓ ਅਨੰਤਾ.” (ਮਾਝ ਅ: ਮਃ ੫) 2. ਨਾਮ/n. ਕਰਤਾਰ. ਵਾਹਗੁਰੂ। 3. ਆਕਾਸ਼। 4. ਸ਼ੇਸ਼ਨਾਗ। 5. ਬਲਭਦ੍ਰ. ਇਹ ਸ਼ੇਸ਼ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. “ਅਨੰਤ ਕੇ ਊਪਰ ਕੋਪ ਚਲਾਯੋ.” (ਕ੍ਰਿਸਨਾਵ) 6. ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸ਼ਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪ ਨੂੰ ਪਹਿਰਦੇ ਹਨ. ਦੇਖੋ- ਅਨੰਤ ਚੌਦੇਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|