Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
huṇ(i). 1. ਅਬ, ਇਸ ਵੇਲੇ। 2. ਇੰਨਾਂ ਹਾਲਤਾਂ ਵਿਚ, ਫਿਰ। 3. ਇਸ ਲਈ, ਹੁਣ (ਭਾਵ)। 4. ਤੁਰਤ (ਭਾਵ)। 1. now. 2. now, in these conditions. 3. so, now. 4. atonce. ਉਦਾਹਰਨਾ: 1. ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ Raga Sireeraag 5, Asatpadee 29, 13:1 (P: 74). ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥ (ਇਸ ਵੇਲੇ ਭਾਵ ਇਸ ਜਨਮ ਵਿਚ). Raga Maaroo 3, Solhaa 22, 6:1 (P: 1066). ਉਦਾਹਰਨ: ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥ (ਇਸ ਜਨਮ ਵਿਚ). Raga Tukhaaree 4, Chhant 1, 3:5 (P: 1114). 2. ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ Raga Maajh 5, 8, 3:2 (P: 96). ਉਦਾਹਰਨ: ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥ Raga Soohee 5, 5, 4:3 (P: 737). 3. ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥ Raga Maajh 5, Baaraa Maaha-Maajh, 13:3 (P: 136). ਉਦਾਹਰਨ: ਹੁਣਿ ਪਾਇਆ ਗੁਰੁ ਗੋਸਾਈ ॥ (ਇਸ ਕਰਕੇ). Raga Raamkalee 5, 13, 4:2 (P: 886). 4. ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥ Raga Dhanaasaree 1, 3, 4:1 (P: 661).
|
SGGS Gurmukhi-English Dictionary |
[P. adv.] Now
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਹੁਣ, ਹੁਣੇ) ਕ੍ਰਿ. ਵਿ. ਅਬ. ਇਸ ਵੇਲੇ. “ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ.” (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि- ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|