Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hukam(u). 1. ਆਗਿਆ। 2. ਹੁਕਮ ਦੇਣ/ਆਗਿਆ ਕਰਨ ਦੀ ਸਮਰਥਾ। 3. ਜੋਰ (ਭਾਵ)। 4. ਕਹੀਏ, ਬੋਲੀਏ (ਭਾਵ)। 1. Lord's Will/Command. 2. power to issue command. 3. pressure. 4. say, utter. ਉਦਾਹਰਨਾ: 1. ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ (ਰੱਬੀ ਹੁਕਮ). Japujee, Guru Nanak Dev, 2:1 (P: 1). ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ (ਮਨੁੱਖੀ ਹੁਕਮ). Raga Sireeraag 5, Asatpadee 26, 6:2 (P: 70). 2. ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ Raga Sireeraag 1, 1, 4:2 (P: 14). 3. ਕਰਮ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥ (ਚਲਾਕੀ ਜਾਂ ਜੋਰ). Raga Aaasaa 1, Vaar 4, Salok, 1, 2:9 (P: 465). ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ (ਜੋਰ/ਜੋਰਾਵਰੀ ਛੱਡ ਦੇਈਏ). Raga Tilang 1, 4, 3:2 (P: 722). 4. ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥ Raga Vadhans 1, Alaahnneeaan 2, 1:5 (P: 579).
|
Mahan Kosh Encyclopedia |
ਦੇਖੋ- ਹੁਕਮ. “ਹੁਕਮੁ ਤੇਰਾ ਖਰਾ ਭਾਰਾ.” (ਆਸਾ ਛੰਤ ਮਃ ੩) “ਜਬ ਲਗੁ ਹੁਕਮੁ ਨ ਬੂਝਤਾ, ਤਬਹੀ ਲਉ ਦੁਖੀਆ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|