Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hiᴺḏū. ਵੇਦਾਂ ਦੇ ਧਰਮ ਨੂੰ ਮੰਨਣ ਵਾਲਾ, ਭਾਰਤ/ਹਿੰਦੁਸਤਾਨ ਦਾ ਵਸਨੀਕ। One who believes in the teachings of Vedas; Indian. ਉਦਾਹਰਨ: ਜਾਤਿ ਵਰਨ ਤੁਰਕ ਅਰੁ ਹਿੰਦੂ ॥ (ਹਿੰਦੁਸਤਾਨ ਦਾ ਵਸਨੀਕ). Raga Gaurhee 5, Asatpadee 4, 5:1 (P: 237). ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥ Raga Gaurhee, Kabir, Baavan Akhree, 5:1 (P: 340).
|
SGGS Gurmukhi-English Dictionary |
[P. n.] Hindu
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. follower of Hinduism.
|
Mahan Kosh Encyclopedia |
ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ, ਜੋ ਆਰਯ ਕਹਾਉਂਦੇ ਸਨ.{529} ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। 2. ਵੈਦਿਕਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋਸ਼ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ, ਪਰ ਵਿਸ਼ੇਸ਼ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰਯਾਦਾ ਰਖਦਾ, ਵੇਦਾਂ ਨੂੰ ਧਰਮਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.{530} “ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ.” (ਰਾਮ ਮਃ ੫) “ਨਾ ਹਮ ਹਿੰਦੂ ਨ ਮੁਸਲਮਾਨ.” (ਭੈਰ ਮਃ ੫) 3. ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ. “ਈਂ ਹਿੰਦੂਏ ਖ਼ਾਲਤੁ ਕਿ ਬਰੂਯਤੁ ਸ਼ੈਦਾ ਅਸ੍ਤ। ਬਿਫ਼ਰੋਸ਼ੀ ਅਗਰ ਨਕ਼ਦੇ ਖ਼ੁਦਾਈ ਚਿ ਸ਼ਵਦ?” (ਦੀਵਾਨ ਗੋਯਾ). Footnotes: {529} ਦੇਖੋ- ਰਿਗਵੇਦ ੧੦/੧੨੫/੫. {530} ਕਿਤਨਿਆਂ ਨੇ ਜੈਨੀਆਂ ਨੂੰ ਆਪਣੇ ਅੰਦਰ ਰੱਖਣ ਲਈ, ਕਰਮਾਂ ਦੇ ਮੰਨਣ ਵਾਲਾ ਮੁਰਦੇ ਜਲਾਉਣ ਵਾਲਾ ਆਦਿਕ ਭੀ ਹਿੰਦੂ ਦੇ ਲੱਛਣ ਲਿਖੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|