Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hare. 1. ਸਰਸਬਜ਼ ਹੋਏ, ਹਰੇ ਭਰੇ ਹੋਏ। 2. ਹੇ ਹਰੀ/ਪ੍ਰਭੂ। 3. ਹਰੀ/ਪ੍ਰਭੂ ਨੂੰ, ਹਰੀ। 4. ਮਰਦਾ/ਮੁਕਾਉਂਦਾ ਹੈ, ਦੂਰ ਕਰਦਾ ਹੈ। 5. ਦੂਰ ਹੋ ਗਏ, ਮਿਟ ਗਏ। 6. ਹਰੀ ਦੇ ਭਾਵ ਮਿਠੇ। 1. reverdured, rejuvenated; became green. 2. Oh God!. 3. The God/Lord. 4. undo, efface. 5. dispelled. 6. God's, sweet. 1. ਉਦਾਹਰਨ: ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ (ਸਫਲ ਹੋਏ). Raga Sireeraag 5, 85, 3:2 (P: 47). ਉਦਾਹਰਨ: ਜਿਸੁ ਸਿਮਰਤ ਹੋਤ ਸੂਕੇ ਹਰੇ ॥ (ਖੁਸ਼ੀ/ਖੇੜੇ ਭਰਪੂਰ). Raga Gaurhee 5, 90, 3:3 (P: 183). ਉਦਾਹਰਨ: ਸੂਕੇ ਹਰੇ ਕੀਏ ਖਿਨ ਮਾਹੇ ॥ (ਸਜਿੰਦ). Raga Gaurhee 5, 127, 1:1 (P: 191). 2. ਉਦਾਹਰਨ: ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥ Raga Maajh 5, Baaraa Maaha-Maajh, 14:8 (P: 136). 3. ਉਦਾਹਰਨ: ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧ ਲੋਭੁ ਮਾਰਿਆ ॥ (ਨਿਹਾਲ ਹੋਏ). Raga Sireeraag 5, Chhant 3, 5:5 (P: 81). ਉਦਾਹਰਨ: ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥ Raga Gaurhee 5, Baavan Akhree, 40ਸ:1 (P: 258). ਉਦਾਹਰਨ: ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥ (ਹਰੀ). Raga Bihaagarhaa 4, Vaar 9:3 (P: 552). ਉਦਾਹਰਨ: ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥ (ਹਰੀ ਦੇ). Raga Kaanrhaa 5, 37, 1:2 (P: 1305). 4. ਉਦਾਹਰਨ: ਆਪਿ ਕਰੇ ਆਪੇ ਹਰੇ ਵੇਖੈ ਵਡਿਆਈ ॥ Raga Aaasaa 1, Asatpadee 19, 4:1 (P: 421). 5. ਉਦਾਹਰਨ: ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥ Raga Bihaagarhaa 5, Chhant 5, 3:4 (P: 545). 6. ਉਦਾਹਰਨ: ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ Raga Sorath 1, Asatpadee 3, 1:2 (P: 636).
|
SGGS Gurmukhi-English Dictionary |
[1. n. 2. n.] 1. (from Sk. Hara) God 2. (from Sk. Harita) green, fresh
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਹਰਿਤ. ਸ਼ਬਜ। 2. ਹਰਣ ਕੀਤੇ. ਮਿਟਾਏ. “ਆਪਿ ਕਰੇ ਆਪੇ ਹਰੇ.” (ਆਸਾ ਅ: ਮਃ ੧) 3. ਹ੍ਰਿਤ. ਲੈ ਕੀਤੇ. ਮਿਲਾਏ. “ਜੋ ਹਰਿ ਹਰੇ, ਸੁ ਹੋਹਿ ਨ ਆਨਾ.” (ਗਉ ਕਬੀਰ) 4. ਕ੍ਰਿ. ਵਿ. ਧੀਰੇ. ਹੌਲੀ. “ਹਰੇ ਬੋਲ ਬਲ ਯੋਂ ਕਹ੍ਯੋ.” (ਕ੍ਰਿਸਨਾਵ) 5. ਪੰਜਵੀਂ ਅਤੇ ਛੇਂਵੀਂ ਵਿਭਕ੍ਤਿ. ਹਰੇ:। 6. ਸੰਬੋਧਨ. ਹੇ ਹਰੇ। Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|