Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
har(i). 1. ਹਰੀ, ਪ੍ਰਭੂ। 2. ਹਰਾ। 3. ਸਭ ਨੂੰ, ਸਾਰਿਆਂ ਨੂੰ, ਹਰ ਇਕ ਨੂੰ। 4. ਦੂਰ ਕੀਤੀ। 5. ਹਰ, ਹਰੇਕ (ਦੂਜੇ 'ਹਰਿ' ਦੇ ਅਰਥ 'ਹਰੀ' ਹਨ)। 1. The Lord, God, O! Lord; in tradiltio 'har(I) is also stands for fire (see 'Santheya). 2. green, flourishing. 3. to all, everybody, to each one. 4. efaced, erased, destroyed. 5. every, each. 1. ਉਦਾਹਰਨ: ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ Raga Goojree 4, Sodar, 4, 1:1 (P: 10). ਉਦਾਹਰਨ: ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ Raga Aaasaa 4, So-Purakh, 1, 1:4 (P: 10). ਉਦਾਹਰਨ: ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ੍ਹ ਕੈ ਸੰਗਿ ਮਿਲਾਇ ॥ (ਹੇ ਹਰੀ). Raga Goojree 3, Vaar 17ਸ, 3, 1:4 (P: 515). ਉਦਾਹਰਨ: ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ Raga Jaitsaree 9, 2, 1:1 (P: 703). ਉਦਾਹਰਨ: ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਿਆ ॥ (ਪਰੰਪਰਾ ਵਿਚ ਇਥੇ 'ਹਰਿ' ਦੇ ਅਰਥ 'ਅਗਨੀ' ਕਰਦੇ ਹਨ॥ ਵੇਖੋ 'ਸੰਥਿਆ'॥). Raga Sorath 4, 4, 3:1 (P: 606). 2. ਉਦਾਹਰਨ: ਦਾਵਾ ਅਗਨਿ ਰਹੇ ਹਰਿ ਬੂਟ ॥ Raga Raamkalee 5, Asatpadee 4, 1:1 (P: 914). 3. ਉਦਾਹਰਨ: ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥ Raga Goojree 4, 3, 4:2 (P: 493). 4. ਉਦਾਹਰਨ: ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ, ਸਿਧਿ ਪਾਈ ॥ Raga Gaurhee, Kabir, 72, 2:2 (P: 339). ਉਦਾਹਰਨ: ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥ (ਸਾੜ ਕੇ ਦੂਰ ਕਰ ਦਿੰਦਾ ਹੈ). Raga Maaroo 3, Vaar 20:2 (P: 1093). 5. ਉਦਾਹਰਨ: ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿਹਾਰੀ ਰੇ ॥ Raga Aaasaa 5, 134, 2:1 (P: 404).
|
SGGS Gurmukhi-English Dictionary |
[Sk. n.] Diamond
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. God.
|
Mahan Kosh Encyclopedia |
ਵਿ. ਹਰਿਤ (ਹਰਾ) ਦਾ ਸੰਖੇਪ. “ਦਾਵਾ ਅਗਨਿ ਰਹੇ ਹਰਿ ਬੂਟ.” (ਰਾਮ ਅ: ਮਃ ੫) ਹਰੇ ਬੂਟੇ। 2. ਹਰਇੱਕ. ਹਰਯਕ. ਹਰੇਕ. “ਹਰਿ ਭਾਵੈ ਹਰਿ ਨਿਸਤਾਰੇ.” (ਗੂਜ ਮਃ ੪) “ਜਿਨ੍ਹ ਨਾਨਕੁ ਸਤਿਗੁਰੁ ਪੂਜਿਆ, ਤਿਨ ਹਰਿ ਪੂਜ ਕਰਾਵਾ.” (ਆਸਾ ਛੰਤ ਮਃ ੪) 3. ਕ੍ਰਿ. ਵਿ. ਹਰਕੇ. ਚੁਰਾਕੇ. “ਹਰਿ ਧਨ ਪਾਪ ਕਰੰਤ.” (ਸਲੋਹ) 4. ਸੰ. (हृ-इन्) ਨਾਮ/n. ਵਿਸ਼ਨੁ. “ਦਸਿਕ ਅਸੁਰ ਹਰਿ ਘਾਏ.” (ਹਜਾਰੇ ੧੦) “ਕਮਲਾਸਨ ਧ੍ਯਾਵਤ ਜਾਹਿਂ ਭਜੇ ਹਰਿ.” (ਗੁਪ੍ਰਸੂ) 5. ਕ੍ਰਿਸ਼ਨ ਜੀ। 6. ਪੌਂਡ੍ਰਕ ਵਾਸੁਦੇਵ. “ਆਇ ਭਿਰ੍ਯੋ ਹਰਿ ਹਰਿ ਸੋਂ.”{502} (ਕ੍ਰਿਸਨਾਵ) ਕ੍ਰਿਸ਼ਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। 7. ਕਰਤਾਰ. ਪਰਮੇਸ਼੍ਵਰ. “ਬਿਨ ਹਰਿਨਾਮ ਨ ਬਾਚਨ ਪੈਹੈ.” (ਹਜਾਰੇ ੧੦) “ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ.” (ਸਵੈਯੇ ਮਃ ੫ ਕੇ) 8. ਚੰਦ੍ਰਮਾ. “ਹਰਿ ਸੋ ਮੁਖ ਹੈ.” (ਚੰਡੀ ੧) 9. ਸਿੰਹ. ਸ਼ੇਰ। 10. ਸੂਰਜ. “ਹਰਿਵੰਸ਼ ਵਿਖੇ ਅਵਤਾਰ ਭਏ.” (ਗੁਪ੍ਰਸੂ) 11. ਤੋਤਾ। 12. ਸਰਪ। 13. ਬਾਂਦਰ. ਵਾਨਰ. “ਹਤ ਰਾਵਣ ਕੋ ਲਿਯ ਸੰਗ ਚਮੂ ਹਰਿ.” (ਗੁਪ੍ਰਸੂ) 14. ਡੱਡੂ. ਮੇਂਡਕ। 15. ਪੌਣ. ਹਵਾ। 16. ਘੋੜਾ। 17. ਯਮ। 18. ਬ੍ਰਹਮਾ। 19. ਇੰਦ੍ਰ। 20. ਕਿਰਣ. ਰਸ਼੍ਮਿ। 21. ਮੋਰ। 22. ਕੋਕਿਲਾ। 23. ਹੰਸ। 24. ਅਗਨਿ। 25. ਜਲ. “ਹਮਹੇਰਹਿਂ ਹਰਿ ਤੀਰ ਵਿਪਾਸਾ.” (ਗੁਪ੍ਰਸੂ) ਦੇਖੋ- ਘਨਿ। 26. ਪੀਲਾ ਰੰਗ। 27. ਮਾਰਗ. ਰਸਤਾ। 28. ਪਰਬਤ। 29. ਹਾਥੀ। 30. ਕਮਲ। 31. ਰਾਜਾ। 32. ਭੌਰਾ. ਭ੍ਰਮਰ। 33. ਸੁਵਰਣ. ਸੋਨਾ. “ਸ੍ਰਿੰਗ ਧਰੇ ਹਰਿ ਧੇਨੁ ਹਜਾਰਾ.” (ਕ੍ਰਿਸਨਾਵ) 34. ਕਾਮਦੇਵ। 35. ਮ੍ਰਿਗ. ਹਰਿਣ (ਹਰਨ). 36. ਬਨ. ਜੰਗਲ. ਦੇਖੋ- ਦੌਂ। 37. ਮੇਘ. ਬੱਦਲ. “ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ.” (ਕ੍ਰਿਸਨਾਵ) 38. ਆਕਾਸ਼। 39. ਧਨੁਖ। 40. ਬਾਣ. ਤੀਰ। 41. ਖੜਗ. “ਕਰੱਧਰ ਕੈ ਹਰਿ.” (ਚੰਡੀ ੧) 42. ਸੰਖ. “ਨਾਦ ਪ੍ਰਚੰਡ ਸੁਨ੍ਯੋ ਹਰਿ ਕਾ.” (ਕ੍ਰਿਸਨਾਵ) 43. ਚੰਦਨ. “ਹਿਰਡ ਪਲਾਸ ਸੰਗ ਹਰਿ ਬੁਹੀਆ.” (ਬਿਲਾ ਅ: ਮਃ ੪) 44. ਹਰਿਚੰਦਨ, ਜੋ ਸੁਰਗ ਦਾ ਬਿਰਛ ਹੈ. “ਪਾਰਜਾਤ ਹਰਿ ਹਰਿ ਰੁਖੁ.” (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ। 45. ਪ੍ਰਿਥਿਵੀ ਦਾ ਇੱਕ ਵਰਸ਼ (ਖੰਡ). ਦੇਖੋ- ਹਰਿਵਰਖ. ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ- (ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ, ਅਲਕੈਂ ਹਰਹਾਰ ਪ੍ਰਭਾ ਹਰਨੀ ਹੈ। (ਅ) ਲੋਚਨ ਹੈਂ ਹਰਿ ਸੇ ਸਰਸੇ, ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ। (ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ, ਪੈ ਹਰਿ ਕੀ ਹਰਨੀ ਤਰਨੀ ਹੈ। (ਸ) ਹੈ ਕਰ ਮੇ ਹਰਿ ਪੈ ਹਰਿ ਸੋ, ਹਰਿਰੂਪ ਕਿਯੇ ਹਰ ਕੀ ਧਰਨੀ ਹੈ. (ਚੰਡੀ ੧) (ੳ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ. (ਅ) ਨੇਤ੍ਰ ਕਮਲ ਤੋਂ ਵਧਕੇ ਹਨ, ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ. (ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ-ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ. (ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ. Footnotes: {502} ਦੇਖੋ- ਪਉਡਰੀਕ.
Mahan Kosh data provided by Bhai Baljinder Singh (RaraSahib Wale);
See https://www.ik13.com
|
|