Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ha-u. 1. ਮੈਂ। 2. ਹਉਮੈਂ, ਅਹੰਕਾਰ। 3. ਆਪਣੇ। 4. ਹੋ। 1. I. 2. ego, pride. 3. mine, his own. 4. are. ਉਦਾਹਰਨਾ: 1. ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨਾ ਜਾਈ ॥ Japujee, Guru Nanak Dev, 5:9 (P: 2). ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥ Raga Sireeraag 3, 47, 3:1 (P: 32). 2. ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥ Raga Sireeraag 1, 14, 3:2 (P: 19). ਬਿਆਪਤ ਕਰਮ ਕਰੈ ਹਉ ਫਾਸਾ ॥ (ਅਹੰਕਾਰ). Raga Gaurhee 5, 88, 4:1 (P: 182). ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥ Raga Gaurhee 5, Baavan Akhree, 51:3 (P: 260). 3. ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥ (ਆਪਣੇ ਕਰਕੇ). Raga Gaurhee 4, 50, 3:3 (P: 167). 4. ਤੁਮ੍ਹ੍ਹ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥ Raga Gaurhee, Kabir, 70, 1:1 (P: 338). ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥ Raga Devgandhaaree 5, 34, 1:1 (P: 535). ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ Raga Raamkalee, Kabir, 12, 1:1 (P: 972). ਜਉ ਤੁਮ੍ਹ੍ਹ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥ Raga Maaroo, Kabir, 5, 1:1 (P: 1104).
|
SGGS Gurmukhi-English Dictionary |
[n.] (from Sk. Aham) I.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਅਹੰ. ਮੈ. “ਤਿਸੁ ਗੁਰੁ ਕਉ ਹਉ ਵਾਰਿਆ.” (ਮਃ ੪ ਵਾਰ ਵਡ) 2. ਨਾਮ/n. ਹਉਮੈ. ਅਹੰਤਾ. ਮੈਂ ਦਾ ਭਾਵ. ego. “ਕੋਟਿ ਕਰਮ ਕਰੈ ਹਉ ਧਾਰੇ.” (ਸੁਖਮਨੀ) “ਦੁਖ ਕਾਟੈ ਹਉ ਮਾਰਾ.” (ਭੈਰ ਅ: ਮਃ ੧) “ਹਉ ਤਾਪ ਬਿਨਸੇ ਸਦਾ ਸਰਸੇ.” (ਸੂਹੀ ਛੰਤ ਮਃ ੫) 3. ਹੋ ਅਥਵਾ- ਹੋਂ ਦੀ ਥਾਂ ਭੀ ਹਉ ਸ਼ਬਦ ਆਇਆ ਹੈ. “ਤੁਮ ਜਉ ਕਹਤ ਹਉ ਨੰਦ ਕੋ ਨੰਦਨ.” (ਗਉ ਕਬੀਰ) ਤੁਸੀਂ ਜੋ ਆਖਦੇ ਹੋਂ ਨੰਦ ਦਾ ਪੁੱਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|