Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saʼng(i). 1. ਵਿਚ (ਭਾਵ)। 2. ਸਮੇਤ। 3. ਸਾਥ, ਸੰਗਤ। 4. ਨਾਲ। 5. ਸਾਥੀ, ਸੰਗੀ। 6. ਡਾਕੂ, ਫੰਧਕ (ਕੇਵਲ 'ਮਹਾਨ ਕੋਸ਼') ('ਦਰਪਣ' ਇਥੇ ਵੀ ਅਰਥ 'ਸੰਗਤ' ਦੇ ਕਰਦੇ ਹਨ)। 7. ਪਥਰ (ਕੇਵਲ 'ਮਹਾਨਕੋਸ਼') ('ਦਰਪਣ' ਇਥੇ ਵੀ ਅਰਥ 'ਸੰਗਤ' ਦਾ ਹੀ ਕਰਦੇ ਹਨ)। 1. in. 2. along with. 3. company. 4. with. 5. companion, associate. 6. dacoit (only Mahan Kosh; others - in company). 7. stone (only Mahan Kosh; others - in companion). 1. ਉਦਾਹਰਨ: ਸੋ ਤਨੁ ਧਰ ਸੰਗਿ ਰੁਲਿਆ ॥ Raga Gaurhee 5, 139, 3:2 (P: 210). ਉਦਾਹਰਨ: ਭਰਣ ਪੋਖਣ ਸੰਗਿ ਅਉਧ ਬਿਹਾਣੀ ॥ (ਸਰੀਰ ਨੂੰ ਪਾਲਣ ਪੋਸ਼ਣ ਵਿਚ ਹੀ). Raga Soohee 5, 33, 3:1 (P: 743). 2. ਉਦਾਹਰਨ: ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥ Raga Jaitsaree 5, Vaar 18:5 (P: 710). 3. ਉਦਾਹਰਨ: ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥ Raga Sireeraag 5, Chhant 2, 4:1 (P: 79). ਉਦਾਹਰਨ: ਸੰਤਾ ਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥ Raga Maajh 5, 48, 1:3 (P: 108). 4. ਉਦਾਹਰਨ: ਭਰੀਐ ਮਤਿ ਪਾਪਾ ਕੈ ਸੰਗਿ ॥ Japujee, Guru ʼnanak Dev, 20:5 (P: 4). ਉਦਾਹਰਨ: ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥ (ਅੰਗ ਸੰਗ). Raga Sireeraag 5, 78, 1:2 (P: 45). 5. ਉਦਾਹਰਨ: ਸੰਗਿ ਨ ਸਾਥੀ ਗਵਨੁ ਇਕੇਲਾ ॥ (ਸਾਥ). Raga Soohee Ravidas 1, 2:4 (P: 793). 6. ਉਦਾਹਰਨ: ਗੁਰੁ ਸਿਮਰਤ ਜੰਮ ਸੰਗਿ ਨ ਫਾਸਹਿ ॥ Raga Maaroo 5, Solhaa 4, 2:2 (P: 1074/75). 7. ਉਦਾਹਰਨ: ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥ Raga Kaanrhaa 4, Vaar 5, Salok, 4, 1:4 (P: 1314).
|
SGGS Gurmukhi-English Dictionary |
[Var.] From Samga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸੰਗੀ. ਸਾਥੀ। 2. ਸੰਬੰਧੀ. “ਮਿਥਿਆ ਸੰਗਿ ਸੰਗਿ ਲਪਟਾਏ.” (ਆਸਾ ਮਃ ੫) ਝੂਠੇ ਸੰਗੀ ਸਾਥ ਲਪਟਾਏ। 3. ਵ੍ਯ. ਸਾਥ. ਨਾਲ. “ਭਰੀਐ ਮਤਿ ਪਾਪਾ ਕੈ ਸੰਗਿ.” (ਜਪੁ) 4. ਨਾਲੋਂ. ਸਾਥ ਸੇ. “ਤੁਮ ਸਿਉ ਜੋਰਿ ਅਵਰ ਸੰਗਿ ਤੋਰੀ.” (ਸੋਰ ਰਵਿਦਾਸ). 5. ਸੰਗਤਿ ਤੋਂ. ਸੁਹ਼ਬਤ ਸੇ. “ਸਾਧ ਸੰਗਿ ਸਭੁ ਹੋਤ ਨਿਬੇਰਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|