Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Soḋhee. ਖਤ੍ਰੀਆਂ ਦੀ ਇਕ ਜਾਤ, ਗੁਰੂ ਰਾਮਦਾਸ ਜੀ ਦਾ ਜਨਮ ਇਸੇ ਵੰਸ਼ ਵਿਚੋਂ ਸੀ। one of the sub-castes of Kashtryas. ਉਦਾਹਰਨ: ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥ Raga Raamkalee, Baba Sundar, Sad, 5:6 (P: 923).
|
| SGGS Gurmukhi-English Dictionary |
one of the sub-castes of Kshatriyas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਦੇਖੋ- ਸਨਉਢ ਅਤੇ ਸਨਉਢੀ. ਵਿਚਿਤ੍ਰਨਾਟਕ ਅਨੁਸਾਰ ਸੋਢੀ ਲਵ (ਲਊ) ਦੀ ਔਲਾਦ ਹਨ ਅਤੇ ਵੇਦੀ ਕੁਸ਼ ਦੀ. ਦੇਖੋ- ਕੁਸੀ ਅਤੇ ਵੇਦੀ. “ ਤਾਂਤੇ ਪੁਤ੍ਰ ਪੌਤ੍ਰ ਹ੍ਵੈ ਆਏ। ਤੇ ਸੋਢੀ ਸਭ ਜਗਤ ਕਹਾਏ॥” (ਵਿਚਿਤ੍ਰ) ਸੋਢੀ ਗੋਤ ਹੁਣ ਛੋਟੇ ਸਰੀਣਾਂ ਵਿੱਚ ਗਿਣੀਦਾ ਹੈ. ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਇਸੇ ਜਾਤਿ ਅੰਦਰ ਹੋਇਆ ਹੈ. ਦੇਖੋ- ਖਤ੍ਰੀ ੩. ਸੋਢੀ ਗੋਤ ਦੇ ਖਤ੍ਰੀਆਂ ਵਿੱਚੋਂ “ ਸਾਹਿਬਜ਼ਾਦੇ ਸੋਢੀ” ਕੇਵਲ ਸ਼੍ਰੀ ਗੁਰੂ ਰਾਮਦਾਸ ਜੀ ਦੀ ਸੰਤਾਨ ਦੇ ਹਨ, ਜਿਨ੍ਹਾਂ ਵਿੱਚੋਂ ਪ੍ਰਿਥੀਚੰਦ ਜੀ ਦੀ ਵੰਸ਼ ਦੇ ਛੋਟੇਮੇਲ ਦੇ ਸੋਢੀ ਕਹੇ ਜਾਂਦੇ ਹਨ, ਅਰ ਸੂਰਜਮੱਲ ਜੀ ਦੀ ਔਲਾਦ ਦੇ ਵਡੇਮੇਲ ਦੇ ਸੋਢੀ ਸੱਦੀਦੇ ਹਨ. ਪ੍ਰਧਾਨ ਸ਼ਾਖ ਸੋਢੀਆਂ ਦੀ ਆਨੰਦਪੁਰ ਦੀ ਗੱਦੀ ਹੈ, ਜਿਸ ਦਾ ਵੰਸ਼ਵ੍ਰਿਕ੍ਸ਼ ਇਉਂ ਹੈ:- ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ. । ਸੂਰਜਮੱਲ ਜੀ । ਦੀਪਚੰਦ ਜੀ । ਸ਼੍ਯਾਮ ਸਿੰਘ ਜੀ । ਨਾਹਰ ਸਿੰਘ ਜੀ । ਸੁਰਜਨ ਸਿੰਘ ਜੀ । ਦੀਵਾਨ ਸਿੰਘ ਜੀ । ਬ੍ਰਿਜਇੰਦ੍ਰ ਸਿੰਘ ਜੀ । ਰਾਮ ਨਰਾਯਨ ਸਿੰਘ ਜੀ । ਟਿੱਕਾ ਜਗਤਾਰ ਸਿੰਘ ਜੀ ਸ਼੍ਯਾਮ ਸਿੰਘ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਮ੍ਰਿਤ ਛਕਾਇਆ. ਜਿਸ ਖੰਡੇ ਨਾਲ ਅਮ੍ਰਿਤ ਤਿਆਰ ਕੀਤਾ, ਅਰ ਜੋ ਸ਼੍ਰੀ ਸਾਹਿਬ ਉਸ ਵੇਲੇ ਸ਼੍ਯਾਮ ਸਿੰਘ ਜੀ ਨੂੰ ਪਹਿਰਾਇਆ ਗਿਆ ਸੀ, ਉਹ ਟਿੱਕਾ ਸਾਹਿਬ ਰਈਸ ਆਨੰਦਪੁਰ ਪਾਸ ਹਨ। 2. ਵਿ. ਸੋਢ੍ਰਿ. ਸਹਾਰਨ ਵਾਲਾ. “ਮਹਾਂ ਸਸਤ੍ਰ ਸੋਢੀ ਮਹਾ ਲੋਹ ਪੂਰੰ.” (ਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|