Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
So-i. 1. ਉਹ। 2. ਖਬਰ, ਸੋਹ। 3. ਸੋਭਾ, ਕੀਰਤ। 4. ਸੌਂਵੇ, ਸਵੇਂ। 1. he, that. 2. news, inkling, clue. 3. reputation. 4. sleep. 1. ਉਦਾਹਰਨ: ਆਪੇ ਆਪਿ ਨਿਰੰਜਨੁ ਸੋਇ ॥ Japujee, Guru ʼnanak Dev, 5:2 (P: 2). ਉਦਾਹਰਨ: ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥ (ਉਸ). Raga Sireeraag 3, 60, 4:4 (P: 37). ਉਦਾਹਰਨ: ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥ (ਉਹ ਗੁਰੂ). Raga Sireeraag 1, Asatpadee 10, 2:1 (P: 59). 2. ਉਦਾਹਰਨ: ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ Raga Sireeraag 1, 24, 3:1 (P: 23). ਉਦਾਹਰਨ: ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥ Raga Maajh 5, 33, 1:1 (P: 104). ਉਦਾਹਰਨ: ਖੋਜਤ ਖੋਜਤ ਸੁਨੀ ਇਹ ਸੋਇ ॥ (ਖਬਰ). Raga Aaasaa 5, 11, 4:1 (P: 373). 3. ਉਦਾਹਰਨ: ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥ Raga Sireeraag 3, 36, 1:3 (P: 27). ਉਦਾਹਰਨ: ਆਗੈ ਪਾਛੈ ਮੰਦੀ ਸੋਇ ॥ Raga Gaurhee 5, 167, 3:2 (P: 199). 4. ਉਦਾਹਰਨ: ਗਉਣੁ ਕਰੇ ਚਹੁ ਕੁੰਟ ਕ ਘੜੀ ਨ ਬੈਸਣੁ ਸੋਇ ॥ Raga Sireeraag 3, Asatpadee 26, 3:3 (P: 70). ਉਦਾਹਰਨ: ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ Raga Gaurhee 1, 18, 1:1 (P: 156).
|
Mahan Kosh Encyclopedia |
ਪੜਨਾਂਵ/pron. ਉਹੀ. ਵਹ. ਓਹ. “ਚਤੁਰ ਸਿਆਣਾ ਸੁਘੜ ਸੋਇ.” (ਗਉ ਥਿਤੀ ਮਃ ੫) 2. ਨਾਮ/n. ਸ਼ੁਹਰਤ. ਚਰਚਾ. “ਕੀ ਨ ਸੁਣੇਹੀ ਗੋਰੀਏ! ਆਪਣ ਕੰਨੀ ਸੋਇ?” (ਸ੍ਰੀ ਮਃ ੧) “ਤਿਨ ਕੀ ਨਿਰਮਲ ਸੋਇ.” (ਬਾਰਹਮਾਹਾ ਮਾਝ) 3. ਸੁਗੰਧ. ਖੁਸ਼ਬੂ. ਸੁਰਭਿ. “ਇਸ ਮਨ ਕੋ ਬਸੰਤ ਕੀ ਲਗੈ ਨ ਸੋਇ.” (ਬਸੰ ਮਃ ੩) 4. ਸ਼ੋਭਾ. ਕੀਰਤਿ. “ਤਿਸ ਕੀ ਸੋਇ ਸੁਣੀ ਮਨੁ ਹਰਿਆ.” (ਆਸਾ ਮਃ ੫) 5. ਦੇਖੋ- ਸਉਣਾ. “ਬਾਵਰ ਸੋਇ ਰਹੇ.” (ਆਸਾ ਮਃ ੫) 6. ਕ੍ਰਿ. ਵਿ. ਸੌਂਦਾ. ਸੌਂਕੇ. “ਸੋਇ ਅਚਿੰਤਾ ਜਾਗਿ ਅਚਿੰਤਾ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|