Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Se. 1. ਉਹ, ਉਹਨਾਂ, ਇਹ। 2. ਹੋਣ ਦੀ ਭੂਤਕਾਲੀਨ ਕਿਰਿਆ, ਸਨ। 3. ਤੋਂ। 4. ਜੇਹੇ, ਵਰਗੇ। 5. ਓਹੀ। 1. they, those, these. 2. pas tense of is, were. 3. from. 4. like. 5. same, identical. 1. ਉਦਾਹਰਨ: ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ Japujee, Guru ʼnanak Dev, 27:16 (P: 6). ਉਦਾਹਰਨ: ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ (ਇਹ ਦਿਨ). Raga Bihaagarhaa 5, 7, 1:4 (P: 546). ਉਦਾਹਰਨ: ਸੇ ਤੈਂ ਲੀਨੇ ਭਗਤ ਰਾਖਿ ॥ (ਉਹਨਾਂ ਨੂੰ). Raga Basant 5, Asatpadee 1, 7:2 (P: 1192). 2. ਉਦਾਹਰਨ: ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥ Raga Maajh 5, 39, 2:1 (P: 105). ਉਦਾਹਰਨ: ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥ (ਸੀ). Raga Gaurhee 3, 35, 3:1 (P: 162). ਉਦਾਹਰਨ: ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥ (ਸੀਗੇ). Raga Sorath 3, 4, 1:3 (P: 601). 3. ਉਦਾਹਰਨ: ਹਮ ਨੀਚ ਸੇ ਉਤਮ ਭਏ ਹਰਿ ਕੀ ਸਰਣਾਈ ॥ Chhant 3, Asatpadee 2, 4:1 (P: 565). ਉਦਾਹਰਨ: ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥ Raga Vadhans 3, Asatpadee 2, 5:1 (P: 565). ਉਦਾਹਰਨ: ਸਰਬ ਸਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥ Raga Dhanaasaree, ʼnaamdev, 1, 3:1 (P: 693). 4. ਉਦਾਹਰਨ: ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥ Raga Dhanaasaree, ʼnaamdev, 1, 2:1 (P: 692). 5. ਉਦਾਹਰਨ: ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ Raga Soohee 3, Vaar, 13, Salok, 1, 2:1 (P: 789).
|
SGGS Gurmukhi-English Dictionary |
[P. adj.] Like, P. pro. Those, they
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) aux.v.dia. se ਸਨ. (2) n.m. apple, Malus pumila. (3) n.f. lying in wait, ambush, eager expectation.
|
Mahan Kosh Encyclopedia |
ਪੜਨਾਂਵ/pron. ਵਹ. ਵੇ. ਤੇ. ਉਹ. “ਬੰਦੇ ਸੇ, ਜਿ ਪਵਹਿ ਵਿਚਿ ਬੰਦੀ.” (ਵਾਰ ਆਸਾ) 2. ਕ੍ਰਿਯਾ. ਹੋਣ ਦਾ ਭੂਤ ਕਾਲ ਬੋਧਕ. ਥੇ. “ਇਤਨੇ ਜਨਮ ਭੂਲ ਪਰੇ ਸੇ.” (ਗਉ ਮਃ ੩) 3. ਪੰਚਮੀ ਦਾ ਅਰਥ ਬੋਧਕ. ਤੋਂ. ਸੇਂ. “ਬਿਖ ਸੇ ਅੰਮ੍ਰਿਤ ਭਏ.” (ਵਡ ਅ: ਮਃ ੩) 4. ਵਿ. ਜੇਹੇ. ਜੈਸੇ ਦਾ ਸੰਖੇਪ. “ਨੈਣ ਅੰਧੁਲੇ ਤਨ ਭਸਮ ਸੇ.” (ਤੁਖਾ ਛੰਤ ਮਃ ੧) 5. ਫ਼ਾ. [سِہ] ਤਿੰਨ. ਦੇਖੋ- ਸਿ ੩। 6. ਦੇਖੋ- ਸੇਅੰਤ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|