Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



Mahan Kosh Encyclopedia

ਸੰ. ਸੁਸ਼ੁਮ੍ਨਾ. ਨਾਮ/n. ਇਹ ਸ਼ਬਦ ਸੁਸ਼ੁਮ੍‌ਣਾ ਭੀ ਸਹੀ ਹੈ. ਯੋਗੀਆਂ ਦੇ ਸੰਕੇਤ ਅਨੁਸਾਰ ਇੱਕ ਨਾੜੀ, ਜੋ ਨੱਕ ਦੇ ਮੂਲ ਤੋਂ ਲੈਕੇ ਕੰਗਰੋੜ ਦੇ ਨਾਲ ਹੁੰਦੀ ਹੋਈ ਦਿਮਾਗ ਤਕ ਪੁਹਚਦੀ ਹੈ. ਇਸ ਦੇ ਸੱਜੇ ਪਾਸੇ ਪਿੰਗਲਾ ਅਤੇ ਖੱਬੇ ਇੜਾ ਹੈ. ਇਹ ਨਾੜੀ ਚੰਦ੍ਰਮਾ, ਸੂਰਜ ਅਤੇ ਅਗਨਿ ਰੂਪਾ ਹੈ. ਜਦ ਅਭ੍ਯਾਸ ਨਾਲ ਇਸ ਵਿੱਚ ਪ੍ਰਾਣ ਚਲਾਈਦੇ ਹਨ, ਤਦ ਅਨਹਤ ਸ਼ਬਦ ਸੁਣੀਦਾ ਹੈ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ. ਇਸ ਦਾ ਨਾਉਂ ਬ੍ਰਹਮਮਾਰਗ ਅਤੇ ਮਹਾਪਥ ਭੀ ਹੈ. “ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ.” (ਰਾਮ ਕਬੀਰ) “ਸੁਖਮਨਾ ਇੜਾ ਪਿੰਗੁਲਾ ਬੂਝੈ.” (ਸਿਧਗੋਸਟਿ) 2. ਵੈਦ੍ਯਕ ਮਤ ਅਨੁਸਾਰ ਨਾਭਿ ਦੀ ਮੂਲ ਨਾੜੀ, ਜਿਸ ਨਾਲ ਹੋਰ ਨਾੜੀਆਂ ਲਿਪਟੀਆਂ ਹਨ. ਨਾਭਿ ਗ੍ਰੰਥਿ। 3. ਪੁਰਾਣੇ ਸੱਜਨ ਗੁਰੁਬਾਣੀ ਦੇ ਪ੍ਰੇਮੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੀ ਚੌਵੀਹ ਅਸਟਪਦੀਆਂ ਨੂੰ “ਸੁਖਮਨਾ” ਮੰਨਦੇ ਹਨ. ਛੀ ਅਸਟਪਦੀਆਂ ਬਿਲਾਵਲ ਦੀਆਂ, ਛੀ ਸਾਰੰਗ ਦੀਆਂ, ਛੀ ਕਾਨੜੇ ਦੀਆਂ ਅਤੇ ਛੀ ਕਲਿਆਨ ਦੀਆਂ। 4. ਦਸਮਗ੍ਰੰਥ ਦੀ ਖਾਸ ਬੀੜ ਵਿੱਚ ਕਿਸੇ ਸਿੱਖ ਦੀ ਰਚੀ ਹੋਈ ਇੱਕ ਬਾਣੀ, ਜੋ ੪੩ ਪੌੜੀਆਂ ਦੀ ਹੈ. ਇਸ ਦਾ ਕੁਝ ਪਾਠ ਇਹ ਹੈ- “ਸੰਸਾਹਰ ਸੁਖਮਨਾ ਪਾਤਿਸਾਹੀ ੧੦
ਪ੍ਰਿਥਮੇ ਨਿਰੰਕਾਰ ਕੋ ਪਰਨੰ।
ਫੁਨਿ ਕਿਛੁ ਭਗਤਿ ਰੀਤਿ ਰਸ ਬਰਨੰ।
ਦੀਨਦਯਾਲੁ ਪੁਰਖ ਅਤਿ ਸ੍ਵਾਮੀ।
ਭਗਤਵਛਲ ਹਰਿ ਅੰਤਰਜਾਮੀ।
ਘਟਿ ਘਟਿ ਰਹੈ ਨ ਦੇਖੈ ਕੋਈ।
ਜਲ ਥਲ ਰਮੈ ਸਰਵ ਮੈ ਸੋਈ।
ਬਹੁ ਬੇਅੰਤ ਅੰਤ ਨਹਿ ਪਾਵੈ।
ਪੜਿ ਪੜਿ ਪੰਡਿਤ ਰਾਹ ਬਤਾਵੈ॥੧॥ ×××
ਵਾਹਗੁਰੂ ਜਪਤੇ ਸਭਕੋਈ।
ਯਾਕਾ ਅਰਥ ਸਮਝੈ ਜਨ ਸੋਈ।
ਵਾਵਾ ਵਾਹੀ ਅਪਰ ਅਪਾਰ।
ਹਾਹਾ ਹਿਰਦੇ ਹਰਿ ਵੀਚਾਰ।
ਗਗਾ ਗੋਬਿੰਦ ਸਿਮਰਨ ਕੀਨਾ।
ਰਾਰਾ ਰਾਮ ਨਾਮ ਮਨਿ ਚੀਨਾ।
ਇਨ ਅਛਰਨ ਕਾ ਸਮਝਨਹਾਰ।
ਰਾਖੈ ਦੁਬਿਧਾ ਹੋਇ ਖੁਆਰ॥੧੬॥ ×××
ਪ੍ਰੀਤਿ ਕਰਹੁ ਚਿਤ ਲਾਯਕੈ ਇਕਮਨ ਹ੍ਵੈਕਰ ਜਾਪ।
ਕਰਿ ਇਸਨਾਨ ਸੁਖਮਨਾ ਪੜੋ
ਨਿਹਚੈ ਮਨ ਕੋ ਥਾਪਿ॥੩੮॥ ×××
ਸੁਨਹੁ ਸੰਤ ਤੁਮ ਸਾਚੀ ਬਾਣੀ।
ਗੁਰੁ ਅਪਨੇ ਕਉ ਹਰਿਜਨ ਜਾਣੀ।
ਜਾਂ ਹਰਿ ਹੋਵਹਿ ਸਦਾ ਸਹਾਈ।
ਧਰਮ ਬਿਲਾਸ ਕਰਮਗਤਿ ਪਾਈ।
ਪਾਖੰਡ ਛਾਡ ਬ੍ਰਹਮੰਡ ਮਨ ਧਰੋ।
ਆਨ ਛਾਡ ਸਿਮਰਨ ਮਨ ਕਰੋ।
ਸੁਚ ਕਿਰਿਆ ਅਰ ਹਰਿ ਹਰਿ ਭਜੋ।
ਝੂਠਾ ਪੈਰੀਪਉਣਾ ਤਜੋ॥੪੩॥”

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits